ਗੁਰਪ੍ਰੀਤ ਸਿੰਘ :- ਪੰਜਾਬ ਪੁਲਿਸ ਦੇ ਏਐਸਆਈ ਇਕਬਾਲ ਸਿੰਘ ਦੇ ਕਤਲ ਮਾਮਲੇ ‘ਚ ਨਵਾਂ ਮੋੜ ਆਇਆ ਹੈ। ਹੁਣ ਇਸ ਕਤਲ ਮਾਮਲੇ ਵਿੱਚ ਸੋਸ਼ਲ ਮੀਡੀਆ ‘ਤੇ ਇੱਕ ਵਾਇਰਲ ਪੋਸਟ ਸਾਹਮਣੇ ਆਈ ਹੈ, ਜੋ ਕਿ ਗੋਪੀ ਘਨਸ਼ਾਮਪੁਰੀਆ ਗਰੁੱਪ ਦੇ ਨਾਮ ਤੋਂ ਹੈ। ਪੋਸਟ ਵਿੱਚ ਡੋਨੀ ਬੱਲ ਸਮੇਤ ਕਈ ਹੋਰ ਗੈਂਗਸਟਰਾਂ ਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ।
ਨੋਟ – ਇਸਦੀ ਅੱਧੀਕਰਿਤ ਪੁਸ਼ਟੀ ਹੋਣੀ ਬਾਕੀ ਹੈ ਤੇ ਅਸੀਂ ਇਸਦੀ ਜਿੰਮੇਵਾਰੀ ਨਹੀਂ ਲੈਂਦੇ
ਦੱਸ ਦਈਏ ਕਿ ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ‘ਚ ਏਐਸਆਈ ਤੈਨਾਤ 55 ਸਾਲਾ ਇਕਬਾਲ ਸਿੰਘ ਦਾ ਦੋ ਹਮਲਾਵਰਾਂ ਨੇ ਉਦੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ, ਜਦੋਂ ਉਹ ਡਿਊਟੀ ਖਤਮ ਕਰਨ ਤੋਂ ਬਾਅਦ ਘਰ ਪਰਤ ਰਿਹਾ ਸੀ। ਅਣਪਛਾਤੇ ਹਮਲਾਵਰਾਂ ਨੇ ਇਕਬਾਲ ਸਿੰਘ ਨੂੰ ਦੇਰ ਸ਼ਾਮ ਕਰੀਬ 7:15 ਵਜੇ ਦੇ ਕਰੀਬ ਨੌਸ਼ਹਿਰਾ ਤੋਂ ਲੋਹਕਾ ਰੋਡ ’ਤੇ ਪਟਵਾਰਖਾਨੇ ਨੇੜੇ ਨਿਸ਼ਾਨਾ ਬਣਾਇਆ।
ਪੋਸਟ ਵਿੱਚ ਕੀ ਲਿਖਿਆ ?
ਕਤਲ ਦੀ ਜ਼ਿੰਮੇਵਾਰੀ ਡੋਨੀ ਬੱਲ ਸਮੇਤ Prabh Dasuwal, Mohabbat Randhawa, Afridi Toot, Amar Khabbe, Shaganpreet ਗੈਂਗਸਟਰਾਂ ਨੇ ਲਈ ਹੈ। ਇਕਬਾਲ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਉਨ੍ਹਾਂ ਪੋਸਟ ‘ਚ ਲਿਖਿਆ, ”ਇਹ ਸਾਰੇ ਦੁਸ਼ਮਣ ਲੰਡੇ ਹਰੀਕੇ ਦਾ ਖਾਸ ਬੰਦਾ ਸੀ। ਇਹ ਲੰਡੇ ਨੂੰ financial support ਕਰਦਾ ਸੀ, ਉਹਦੇ ਹਥਿਆਰ ਤੇ ਉਹਦੇ ਭਗੌੜੇ ਬੰਦਿਆਂ ਨੂੰ ਠਹਿਰ ਦਿੰਦਾ ਸੀ। ਇਸ ਨੇ ਪੁਲਿਸ ਦੀ ਵਰਦੀ ਬੱਸ ਨਾਮ ਨੂੰ ਪਾਈ ਸੀ, ਕੰਮ ਇਹ ਸਾਰੇ ਲੰਡੇ ਦੇ ਕਰਦਾ ਸੀ। ਇਹਨਾਂ ਨੇ ਅਸ਼ਵਨੀ ਸਰਪੰਚ ਬਿਲਕੁਲ ਨਾਜਾਇਜ਼ ਮਾਰ ਕੇ ਸਾਡੇ ਨਾਲ ਜੋੜ ਦਿੱਤਾ। ਸਾਡਾ ਉਸ ਨਾਲ ਕੋਈ ਲੈਣ-ਦੇਣ ਨਹੀਂ ਸੀ, ਪਰ ਫੇਰ ਵੀ ਅੱਜ ਅਸੀਂ ਆਪਣੇ ਭਰਾ ਦਾ ਬਦਲਾ ਲਿਆ, ਪਰ ਅਸੀਂ ਬਿਲਕੁਲ ਜਾਇਜ਼ ਮਾਰਿਆ। ਜੇ ਹੁਣ ਇਹਨਾਂ ਨੇ ਕੋਈ ਨਾਜਾਇਜ਼ ਮਾਰਿਆ ਤਾਂ ਇੰਤਜ਼ਾਰ ਨਾ ਕਰਨ, ਸਭ ਨੂੰ ਜਵਾਬ ਬਰਾਬਰ ਮਿਲੇਗਾ।”
ਪੋਸਟ ਦੇ ਅਖੀਰ ਵਿੱਚ ਤਿੰਨ ਗੈਂਗ ਗੋਪੀ ਘਣਸ਼ਾਮਪੁਰੀਆ, ਦਵਿੰਦਰ ਬੰਬੀਹਾ ਗਰੁੱਭ ਅਤੇ ਕੌਸ਼ਲ ਚੌਧਰੀ ਗਰੁੱਪ ਦਾ ਵੀ ਜ਼ਿਕਰ ਕੀਤਾ ਗਿਆ ਹੈ।

