28
Nov
Lifestyle (ਲਖਵਿੰਦਰ ਸਿੰਘ) : ਮੀਡੀਆ ’ਤੇ ਅੱਜਕੱਲ੍ਹ ਸਿਹਤ ਨਾਲ ਜੁੜਿਆ ਇੱਕ ਨਵਾਂ ਟ੍ਰੈਂਡ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਖਾਣਾ ਖਾਣ ਤੋਂ 15 ਮਿੰਟ ਪਹਿਲਾਂ ਇੱਕ ਚਮਚ ਜੈਤੂਨ ਦਾ ਤੇਲ (ਆਲਿਵ ਆਇਲ) ਪੀਣ ਨਾਲ ਖਾਣੇ ਤੋਂ ਬਾਅਦ ਬਲੱਡ ਸ਼ੂਗਰ ਤੇਜ਼ੀ ਨਾਲ ਨਹੀਂ ਵਧਦੀ। ਕੁਝ ਲੋਕ ਇਸ ਨੂੰ ਭਾਰ ਘਟਾਉਣ ਅਤੇ ਸ਼ੂਗਰ ਕੰਟਰੋਲ ਕਰਨ ਦਾ ਆਸਾਨ ਤਰੀਕਾ ਵੀ ਦੱਸ ਰਹੇ ਹਨ। ਪਰ ਕੀ ਸੱਚਮੁੱਚ ਇੱਕ ਚਮਚ ਜੈਤੂਨ ਦਾ ਤੇਲ ਪੀਣਾ ਬਲੱਡ ਸ਼ੂਗਰ ਕੰਟਰੋਲ ਕਰਨ ਦਾ ਨੁਸਖ਼ਾ ਹੈ? ਇੱਕ ਨਵੀਂ ਖੋਜ ਵਿੱਚ ਇਸ ਦਾ ਇੱਕ ਪਹਿਲੂ ਸਾਹਮਣੇ ਆਇਆ ਹੈ, ਪਰ ਇਸ ਨੂੰ ਡਾਇਬਟੀਜ਼ ਦਾ ਇਲਾਜ…
