24
Oct
ਰਾਜੀਵ ਸ਼ਰਮਾ :- ਫਿਲੀਪੀਨ ਹਵਾਈ ਸੈਨਾ ਦੇ ਦੋ ਜਹਾਜ਼ ਆਪਸ ਵਿੱਚ ਟਕਰਾ ਗਏ। ਇਹ ਹਾਦਸਾ ਬਟਾਂਗਾਸ ਸੂਬੇ ਵਿੱਚ ਸਥਿਤ ਫਰਨਾਂਡੋ ਏਅਰ ਬੇਸ 'ਤੇ ਸਿਖਲਾਈ ਉਡਾਣ ਦੌਰਾਨ ਦੋ SF-260 ਜਹਾਜ਼ਾਂ ਵਿਚਕਾਰ ਵਾਪਰਿਆ, ਜਿਸ ਵਿੱਚ ਚਾਰ ਪਾਇਲਟਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਦੋਵੇਂ ਜਹਾਜ਼ ਹਵਾ ਵਿੱਚ ਹੀ ਆਪਸ ਵਿੱਚ ਟਕਰਾ ਗਏ ਸਨ। ਉਹ ਹਵਾਈ ਅੱਡੇ ਦੇ ਅਹਾਤੇ ਵਿੱਚ ਹੀ ਡਿੱਗ ਕੇ ਤਬਾਹ ਹੋ ਗਏ, ਪਰ ਇਸ ਤੋਂ ਇਲਾਵਾ ਕੋਈ ਹੋਰ ਜਾਨੀ ਨੁਕਸਾਨ ਨਹੀਂ ਹੋਇਆ। ਫਿਲੀਪੀਨ ਹਵਾਈ ਸੈਨਾ ਦੇ ਅਨੁਸਾਰ, ਹਾਦਸੇ ਦੇ ਕਾਰਨਾਂ ਦੀ ਜਾਂਚ ਪੂਰੀ ਹੋਣ ਤੱਕ ਉਨ੍ਹਾਂ ਦੇ SF-260 ਸਿਖਲਾਈ ਜਹਾਜ਼ਾਂ ਦੀਆਂ ਸਾਰੀਆਂ ਉਡਾਣਾਂ ਨੂੰ ਅਸਥਾਈ ਤੌਰ 'ਤੇ…
