ਨੈਸ਼ਨਲ ਟਾਈਮਜ਼ ਬਿਊਰੋ :- ਪਾਸਟਰ ਬਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਹੋਣ ਤੋਂ ਬਾਅਦ ਹੁਣ ਗੁਰਦਾਸਪੁਰ ਤੋਂ ਇੱਕ ਹੋਰ ਪਾਸਟਰ ਜਸ਼ਨ ਗਿੱਲ ਦੇ ਖਿਲਾਫ ਗੰਭੀਰ ਦੋਸ਼ ਲਗੇ ਹਨ। ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ 21 ਸਾਲ ਦੀ ਧੀ ਨਾਲ ਜਸ਼ਨ ਗਿੱਲ ਵੱਲੋਂ ਜ਼ਬਰ ਜਨਾਹ ਕੀਤਾ ਗਿਆ ਅਤੇ ਫਿਰ ਉਸ ਦੀ ਹੱਤਿਆ ਕਰ ਦਿੱਤੀ ਗਈ। ਪਰਿਵਾਰ ਮੁਤਾਬਕ ਇਹ ਘਟਨਾ ਡੇਢ ਸਾਲ ਪਹਿਲਾਂ ਵਾਪਰੀ ਸੀ ਪਰ ਅੱਜ ਤੱਕ ਵੀ ਜਸ਼ਨ ਗਿੱਲ ਗਿਰਫ਼ਤਾਰ ਨਹੀਂ ਹੋਇਆ।
ਪੁਲਸ ਨੇ ਭਾਵੇਂ ਐਫਆਈਆਰ ਦਰਜ ਕੀਤੀ ਹੈ, ਪਰ ਕਤਲ ਦੀ ਧਾਰਾ ਨਹੀਂ ਲਗਾਈ ਗਈ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਪਾਸਟਰ ਜਸ਼ਨ ਗਿੱਲ ਆਪਣੇ ਰਿਸ਼ਤੇਦਾਰ ਐਸ.ਪੀ. ਅਤੇ ਭਰਾ ਜੋ ਕਿ ਪਿੰਡ ਦਾ ਸਰਪੰਚ ਹੈ, ਉਨ੍ਹਾਂ ਦੀ ਸਿਫਾਰਸ਼ ਨਾਲ ਪੁਲਿਸ ਉੱਤੇ ਦਬਾਅ ਬਣਾਈ ਬੈਠਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਇਸ ਮਾਮਲੇ ‘ਚ ਪਾਸਟਰ ਨਾਲ ਮਿਲੀ ਹੋਈ ਹੈ, ਜਿਸ ਕਰਕੇ ਕੋਈ ਗ੍ਰਿਫਤਾਰੀ ਨਹੀਂ ਹੋਈ।