‘2025 ਅੱਧਾ ਅਜੇ ਬਾਕੀ ਹੈ…’ ਇਸ ਰੈਪ ਨੂੰ ਸੁਣ ਖੜ੍ਹੇ ਹੋ ਜਾਣਗੇ ਤੁਹਾਡੇ ਰੌਂਗਟੇ

2025 ਦਾ ਪਹਿਲਾ ਅੱਧ ਬੀਤ ਗਿਆ ਹੈ ਪਰ ਇਸ ਸਮੇਂ ਦੌਰਾਨ ਭਾਰਤ ਅਤੇ ਦੁਨੀਆ ਵਿੱਚ ਜੋ ਕੁਝ ਵੀ ਹੋਇਆ, ਉਸ ਨੇ ਸਾਰਿਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਇਸ ਸਾਲ ਦੀ ਅਸਲੀਅਤ ਨੂੰ ਬਿਆਨ ਕਰਨ ਵਾਲਾ ਇੱਕ ਰੈਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸਦਾ ਸਿਰਲੇਖ ਹੈ, ‘2025 ਆਧਾ ਅਭੀ ਬਾਕੀ ਹੈ’। ਇਹ ਸਿਰਫ਼ ਇੱਕ ਗੀਤ ਨਹੀਂ ਹੈ, ਸਗੋਂ 2025 ਦੇ ਹੁਣ ਤੱਕ ਦੇ ਹੈਰਾਨ ਕਰਨ ਵਾਲੇ ਸੱਚ ਦਾ ਸ਼ੀਸ਼ਾ ਹੈ।

ਇਹ ਰੈਪ @garamkalakar ਦੁਆਰਾ ਲਿਖਿਆ ਗਿਆ ਹੈ ਅਤੇ @manan.2301 ਦੁਆਰਾ ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ ਗਿਆ ਹੈ। ਕੁਝ ਹੀ ਦਿਨਾਂ ਵਿੱਚ ਇਸ ਰੀਲ ਨੂੰ 4 ਕਰੋੜ ਤੋਂ ਵੱਧ ਵਿਊਜ਼, 31 ਲੱਖ ਲਾਈਕਸ ਅਤੇ 12 ਹਜ਼ਾਰ ਤੋਂ ਵੱਧ ਕੁਮੈਂਟ ਮਿਲ ਚੁੱਕੇ ਹਨ। ਲੋਕ ਇਸ ਰੈਪ ਨੂੰ ਦੇਖ ਕੇ ਨਾ ਸਿਰਫ਼ ਮਨੋਰੰਜਨ ਕਰ ਰਹੇ ਹਨ, ਸਗੋਂ ਇਸ ਨਾਲ ਜੁੜ ਵੀ ਰਹੇ ਹਨ।

ਰੈਮ ‘ਚ 2025 ਦੀਆਂ ਵੱਡੀਆਂ ਘਟਨਾਵਾਂ ਨੂੰ ਇਕ-ਇਕ ਕਰਕੇ ਬੇਹੱਦ ਅਸਰਦਾਰ ਅੰਦਾਜ਼ ‘ਚ ਦਿਖਾਇਆ ਗਿਆ ਹੈ। ਇਸ ਵਿਚ ਸ਼ਾਮਲ ਹੈ :-

ਪਹਿਲਗਾਮ ਅੱਤਵਾਦੀ ਹਮਲਾ (22 ਅਪ੍ਰੈਲ 2025)

ਸੋਨ-ਰਾਜਾ ਰਘੁਵੰਸ਼ੀ ਕਤਲ ਕੇਸ

ਮੇਰਠ ਡਰੱਮ ਕੇਸ

RCB ਦੀ ਇਤਿਹਾਸਕ ਜਿੱਤ

ਲਾਰੇਂਸ ਬਨਾਮ ਐਮੀਵੇ ਰੈਪ ਕਲੈਸ਼

ਏਅਰ ਇੰਡੀਆ ਜਹਾਜ਼ ਹਾਦਸਾ

ਅਤੇ ਸਭ ਤੋਂ ਦਮਦਾਰ ਲਾਈ : ‘2025 ਆਧਾ ਅਭੀ ਬਾਕੀ ਹੈ, ਬਸ ਕਰ ਖੁਦਾ ਇੰਨਾ ਅਜੇ ਕਾਫੀ ਹੈ।

2025 ਦੀਆਂ ਵੱਡੀਆਂ ਘਟਨਾਵਾਂ ਇਕ ਰੈਪ ‘ਚ 

ਇਨ੍ਹਾਂ ਲਾਈਨਾਂ ‘ਚ ਲੋਕਾਂ ਦੀਆਂ ਭਾਵਨਾਵਾਂ, ਡਰ, ਗੁੱਸਾ ਅਤੇ ਉਮੀਦ ਸਭ ਝਲਕਦੀ ਹੈ। ਇਹੀ ਕਾਰਨ ਹੈ ਕਿ ਕਈ ਯੂਜ਼ਰਜ਼ ਨੇ ਲਿਖਿਆ, ‘ਪਹਿਲਾ ਵਾਰ ਕਿਸੇ ਰੈਮ ਨੇ ਰੌਂਗਟੇ ਖੜ੍ਹੇ ਕਰ ਦਿੱਤੇ,  ਤਾਂ ਕਿਸੇ ਨੇ ਕਿਹਾ, ਇਹ ਸਿਰਫ ਰੈਮ ਨਹੀਂ, ਇਹ ਰਿਐਲਿਟੀ ਚੈੱਕ ਹੈ। ਰੈਮ ‘ਚ ਆਪਰੇਸ਼ਨ ਸਿੰਦੂਰ ਦਾ ਵੀ ਜ਼ਿਕਰ ਹੈ, ਜੋ ਭਾਰਤ ਵੱਲੋਂ ਪਾਕਿਸਤਾਨ ‘ਤੇ ਕੀਤੀ ਗਈ ਕਾਰਵਾਈ ਨੂੰ ਦਰਸ਼ਾਉਂਦਾ ਹੈ। ਉਥੇ ਹੀ ਧਾਰਮਿਕ ਹਿੰਸਾ ਅਤੇ ਸਮਾਜਿਕ ਮੁੱਦਿਆਂ ਨੂੰ ਵੀ ਬਿਨਾਂ ਕਿਸੇ ਝਿਜਕ  ਦੇ ਇਸ ਵਿਚ ਸਾਮਲ ਕੀਤਾ ਗਿਆ ਹੈ। 

ਇਹ ਰੈਪ ਇਸ ਲਈ ਵੀ ਖਾਸ ਬਣ ਗਿਆ ਕਿਉਂਕਿ ਇਹ ਸਿਰਫ਼ ਘਟਨਾਵਾਂ ਬਾਰੇ ਨਹੀਂ ਹੈ, ਸਗੋਂ ਭਾਵਨਾਵਾਂ ਦੀ ਸੱਚਾਈ ਬਾਰੇ ਵੀ ਹੈ। ਇਹ ਰੈਪ ਦੱਸਦਾ ਹੈ ਕਿ ਅੱਧਾ ਸਾਲ ਬੀਤ ਗਿਆ ਹੈ ਪਰ ਚੁਣੌਤੀਆਂ ਅਜੇ ਖਤਮ ਨਹੀਂ ਹੋਈਆਂ ਹਨ ਅਤੇ ਸ਼ਾਇਦ ਇਹੀ ਕਾਰਨ ਹੈ ਕਿ ਲੋਕ ਕਹਿ ਰਹੇ ਹਨ ਕਿ ਇਹ ਕੋਈ ਗੀਤ ਨਹੀਂ ਹੈ, ਸਗੋਂ ਸਾਡੇ 6 ਮਹੀਨਿਆਂ ਦਾ ਬਿਰਤਾਂਤ ਹੈ।

By Rajeev Sharma

Leave a Reply

Your email address will not be published. Required fields are marked *