ਨੈਸ਼ਨਲ ਟਾਈਮਜ਼ ਬਿਊਰੋ :- ਸੂਬੇ ਤੋਂ ਹੈਰਾਨ ਕਰਨ ਵਾਲੀ ਖਬਰ ਨਿਕਲੇ ਸਾਹਮਣੇ ਆਈ ਹੈ। ਪੰਜਾਬ ਦੇ 6 ਅਧਿਆਪਕਾਂ ਉਤੇ ਵੱਡਾ ਕਾਰਵਾਈ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ, ਚੋਣ ਕਮਿਸ਼ਨਰ ਦੇ ਅਤਿਰਿਕਤ ਡਿਪਟੀ ਕਮਿਸ਼ਨਰ ਨੇ ਲੁਧਿਆਣਾ ਵੈਸਟ ਵਿੱਚ ਉਪ ਚੋਣ-2025 ਦੇ ਤਹਿਤ ਟੀਚਰਾਂ ਦੀ ਬੀਐਲਓ ਡਿਊਟੀ ਦਫ਼ਤਰ ਨੰਬਰ-10456 ਤਾਰੀਖ 12 ਅਪ੍ਰੈਲ ਨੂੰ ਲਗਾਈ ਸੀ। ਇਸ ਕਾਰਨ, ਅਧਿਆਪਕਾਂ ਨੂੰ 15 ਅਪ੍ਰੈਲ ਨੂੰ ਦਫ਼ਤਰ ਵਿੱਚ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਉਣ ਦੇ ਹੁਕਮ ਦਿੱਤੇ ਗਏ ਸਨ, ਪਰ ਉਨ੍ਹਾਂ ਨੇ ਆਪਣੀ ਹਾਜ਼ਰੀ ਇਸ ਦਫ਼ਤਰ ਵਿੱਚ ਪੇਸ਼ ਨਹੀਂ ਕੀਤੀ।
6 ਅਧਿਆਪਕਾਂ ‘ਤੇ ਡਿੱਗੀ ਗਾਜ਼
ਇਸ ਸਬੰਧੀ ਜਦੋਂ ਅਧਿਆਪਕਾਂ ਦੇ ਸਕੂਲ ਮੁਖੀ ਨਾਲ ਫੋਨ ‘ਤੇ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਨੇ ਦੱਸਿਆ ਕਿ ਅਧਿਆਪਕਾਂ ਨੂੰ ਚੋਣ ਡਿਊਟੀ ਦੀ ਹਾਜ਼ਰੀ ਲਈ ਹੁਕਮ ਦਿੱਤੇ ਜਾ ਚੁੱਕੇ ਸਨ। ਪਰ ਇਨ੍ਹਾਂ ਟੀਚਰਾਂ ਨੇ ਚੋਣ ਡਿਊਟੀ ਵਿੱਚ ਹਾਜ਼ਰੀ ਪੇਸ਼ ਨਹੀਂ ਕੀਤੀ। ਜਾਣਕਾਰੀ ਮਿਲ ਰਹੀ ਹੈ ਕਿ ਇਨ੍ਹਾਂ ਅਧਿਆਪਕਾਂ ਨੇ ਚੋਣ ਦੇ ਕੰਮ ਅਤੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ, ਜਿਸ ਕਾਰਨ ਉਨ੍ਹਾਂ ‘ਤੇ ਵੱਡੀ ਕਾਰਵਾਈ ਕੀਤੀ ਗਈ ਹੈ।
ਦਿੱਤੀ ਗਈ ਡਿਊਟੀ ‘ਚ ਕੁਤਾਹੀ ਵਰਤਨ ਕਰਕੇ ਕੀਤਾ ਸਸਪੈਂਡ
ਅਤਿਰਿਕਤ ਡਿਪਟੀ ਕਮਿਸ਼ਨਰ ਨੇ ਪੱਤਰ ਜਾਰੀ ਕਰਕੇ ਕਿਹਾ ਕਿ ਟੀਚਰਾਂ ਦੇ ਡਿਊਟੀ ‘ਤੇ ਹਾਜ਼ਰ ਨਾ ਹੋਣ ਕਾਰਨ ਚੋਣ ਦੇ ਕੰਮ ਵਿੱਚ ਦੇਰੀ ਹੋ ਰਹੀ ਹੈ, ਇਸ ਲਈ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕੀਤਾ ਜਾਂਦਾ ਹੈ। ਸਸਪੈਂਡ ਕੀਤੇ ਗਏ ਕਰਮਚਾਰੀਆਂ ਵਿੱਚ ਉਮਾ ਸ਼ਰਮਾ, ਗੁਰਵਿੰਦਰ ਕੌਰ, ਜਸਪ੍ਰੀਤ, ਸਰਬਜੀਤ ਕੌਰ, ਹਰਦੀਪ ਕੌਰ ਅਤੇ ਮਨਮਿੰਦਰ ਕੌਰ ਸ਼ਾਮਲ ਹਨ।