ਅੰਮ੍ਰਿਤਸਰ, ਨੈਸ਼ਨਲ ਟਾਈਮਜ਼ ਬਿਊਰੋ :- ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ 7 ਸਾਥੀਆਂ ਨੂੰ ਅੱਜ ਅਜਨਾਲਾ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਨੇ ਉਨ੍ਹਾਂ ਨੂੰ 4 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ। ਉਨ੍ਹਾਂ ਨੂੰ 25 ਮਾਰਚ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਸਖ਼ਤ ਸੁਰੱਖਿਆ ਪ੍ਰਬੰਧ
ਸਵੇਰੇ 8 ਵਜੇ ਹੀ ਅੰਮ੍ਰਿਤਪਾਲ ਦੇ ਸਾਥੀਆਂ ਨੂੰ ਲੈ ਕੇ ਪੁਲਿਸ ਅਜਨਾਲਾ ਕੋਰਟ ਪਹੁੰਚੀ, ਜਦ ਕਿ ਅਦਾਲਤ 10 ਵਜੇ ਖੁੱਲੀ। ਸੁਰੱਖਿਆ ਕਾਰਨਾਂ ਕਰਕੇ ਕੋਰਟ ਦੇ ਆਲੇ-ਦੁਆਲੇ ਭਾਰੀ ਪੁਲਿਸ ਫੋਰਸ ਤਾਇਨਾਤ ਰਹੀ। ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਮੀਡੀਆ ਨੂੰ ਵੀ ਦੂਰੇ ਰੱਖਿਆ ਗਿਆ।
7 ਦੀ ਬਜਾਏ 4 ਦਿਨ ਦਾ ਰਿਮਾਂਡ
ਪੁਲਿਸ ਨੇ 7 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ, ਪਰ ਅਦਾਲਤ ਨੇ 4 ਦਿਨਾਂ ਦੀ ਮਨਜ਼ੂਰੀ ਦਿੱਤੀ। ਪੁਲਿਸ ਨੇ ਦਲੀਲ ਦਿੱਤੀ ਕਿ ਦੋਸ਼ੀਆਂ ਤੋਂ ਹਥਿਆਰ ਅਤੇ ਮੋਬਾਈਲ ਬਰਾਮਦ ਕਰਨ ਦੀ ਲੋੜ ਹੈ।
NSA ਹਟਾਉਣ ਤੋਂ ਬਾਅਦ ਪੰਜਾਬ ਵਾਪਸੀ
ਇਹ ਸਾਰੇ ਵਿਅਕਤੀ ਪਹਿਲਾਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ‘ਚ ਬੰਦ ਸਨ। ਪੰਜਾਬ ਸਰਕਾਰ ਨੇ ਐਨ.ਐੱਸ.ਏ. ਲਾਗੂ ਰੱਖਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ 6 ਦਿਨ ਪਹਿਲਾਂ ਪੰਜਾਬ ਲਿਆਂਦਾ ਗਿਆ।
ਕੌਣ-ਕੌਣ ਪੇਸ਼ ਹੋਇਆ?
ਅੰਮ੍ਰਿਤਪਾਲ ਦੇ ਇਹ 7 ਸਾਥੀ ਅਦਾਲਤ ‘ਚ ਪੇਸ਼ ਹੋਏ:
ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ
ਅੰਮ੍ਰਿਤਪਾਲ ਦਾ ਚਾਚਾ ਹਰਜੀਤ ਸਿੰਘ
ਗੁਰਮੀਤ ਸਿੰਘ
ਬਸੰਤ ਸਿੰਘ
ਦਲਜੀਤ ਸਿੰਘ ਕਲਸੀ
ਗੁਰਿੰਦਰਪਾਲ ਗੁਰੀ ਔਜਲਾ
ਕੁਲਵੰਤ ਧਾਰੀਵਾਲ
ਹੁਣ ਇਹ 4 ਦਿਨਾਂ ਲਈ ਅੰਮ੍ਰਿਤਸਰ ਜੇਲ੍ਹ ‘ਚ ਰਹਿਣਗੇ, ਜਿੱਥੇ ਪੁਲਿਸ ਉਨ੍ਹਾਂ ਤੋਂ ਪੁੱਛਗਿੱਛ ਕਰੇਗੀ।