ਨੈਸ਼ਨਲ ਟਾਈਮਜ਼ ਬਿਊਰੋ:- ਸੂਬੇ ਦੀਆਂ 83 ਸੜਕਾਂ ਦੇ ਸੁਧਾਰ ਲਈ 77 ਕਰੋੜ ਰੁਪਏ ਹਰਿਆਣਾ ਸਰਕਾਰ ਨੇ ਖ਼ਰਚ ਕਰਨ ਦਾ ਫ਼ੈਸਲਾ ਲਿਆ ਹੈ। ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੂਬੇ ਦੇ 20 ਵਿਧਾਨਸਭਾ ਹਲਕਿਆਂ ਵਿੱਚ 188 ਕਿਲੋਮੀਟਰ ਸੜਕਾਂ ਤੇ ਸੂਬਾ ਸਰਕਾਰ 77 ਕਰੋੜ 45 ਲੱਖ ਰੁਪਏ ਖਰਚ ਕਰੇਗੀ। ਟੋਹਾਣਾ, ਰਤੀਆ, ਫਤਿਹਾਬਾਦ ਦੀਆਂ 9 ਸੜਕਾਂ ਜਿਨ੍ਹਾਂ ਦੀ ਲੰਬਾਈ 37.90 ਕਿਲੋਮੀਟਰ ਹੈ ਉਨ੍ਹਾਂ ’ਤੇ 8.60 ਕਰੋੜ ਖਰਚ ਹੋਣਗੇ। ਉਚਾਨਾ ਦੀਆਂ 6 ਸੜਕਾਂ ਜਿਨ੍ਹਾਂ ਦੀ ਲੰਬਾਈ 16.52 ਕਿਲੋਮੀਟਰ ਹੈ, ਉਨ੍ਹਾ ’ਤੇ 5.73 ਕਰੋੜ ਰੁਪਏ ਖਰਚੇ ਜਾਣਗੇ। ਕਲਾਨੌਰ, ਮਹਿਮ, ਗੜ੍ਹੀ, ਸਾਂਪਲਾ, ਕਿਲੋਈ, ਬਾਦਲੀ, ਬੇਰੀ, ਇੰਦਰੀ, ਮੁਲਾਨਾ ਦੀਆਂ 10 ਕਿਲੋਮੀਟਰ ਸੜਕਾਂ ਤੇ 8.60 ਕਰੋੜ ਰੁਪਏ ਖਰਚ ਹੋਣਗੇ। ਪਟੌਰੀ, ਪਿਹੋਵਾ, ਰਾਣੀਆ ਤੇ ਸੋਹਣਾ ਦੀਆਂ 9 ਸੜਕਾਂ ਤੇ 8.97 ਕਰੋੜ ਖਰਚ ਹੋਣਗੇ।
ਹਰਿਆਣਾ ਦੀਆਂ ਸੜਕਾਂ ’ਤੇ ਖਰਚੇ ਜਾਣਗੇ 77 ਕਰੋੜ: ਸੁਭਾਸ਼ ਬਰਾਲਾ
