ਭਾਰਤ ਦੇ 9 ਸਾਲਾ ਖਿਡਾਰੀ ਨੇ ਕਾਰਲਸਨ ਨੂੰ ਡਰਾਅ ’ਤੇ ਰੋਕਿਆ

ਨੈਸ਼ਨਲ ਟਾਈਮਜ਼ ਬਿਊਰੋ :- ਦਿੱਲੀ ਦਾ 9 ਸਾਲਾ ਆਰਿਤ ਕਪਿਲ ਇਕ ਪ੍ਰਮੁੱਖ ਆਨਲਾਈਨ ਮੰਚ ’ਤੇ ਆਯੋਜਿਤ ‘ਅਰਲੀ ਟਾਈਟਲਡ ਟਿਊਜ਼ਡੇ’ ਸ਼ਤਰੰਜ ਟੂਰਨਾਮੈਂਟ ’ਚ ਦੁਨੀਆ ਦੇ ਨੰਬਰ ਇਕ ਖਿਡਾਰੀ ਮੈਗਨਸ ਕਾਰਲਸਨ ਨੂੰ ਹਰਾਉਣ ਦੇ ਨੇੜੇ ਪਹੁੰਚ ਗਿਆ ਸੀ ਪਰ ਅਖੀਰ ’ਚ ਉਸ ਨੂੰ ਡਰਾਅ ਨਾਲ ਸਬਰ ਕਰਨਾ ਪਿਆ।

ਹਾਲ ਹੀ ’ਚ ਅੰਡਰ-9 ਚੈਂਪੀਅਨਸ਼ਿਪ ’ਚ ਉੱਪ-ਜੇਤੂ ਰਹੇ ਆਰਿਤ ਨੇ 5 ਵਾਰ ਦੇ ਵਿਸ਼ਵ ਚੈਂਪੀਅਨ ਕਾਰਲਸਨ ਨੂੰ ਹਾਰ ਨੇੜੇ ਪਹੁੰਚਾ ਦਿੱਤਾ ਸੀ ਪਰ ਸਮਾਂ ਸਮਾਪਤ ਹੋਣ ਅਤੇ ਘੜੀ ’ਚ ਸਿਰਫ ਕੁਝ ਸੈਕੰਡ ਬਚੇ ਹੋਣ ਕਾਰਨ ਇਹ ਨੌਜਵਾਨ ਖਿਡਾਰੀ ਆਪਣੀ ਬੜ੍ਹਤ ਨੂੰ ਕਾਮਯਾਬ ਰੱਖਣ ’ਚ ਅਸਮਰੱਥ ਰਿਹਾ ਅਤੇ ਉਸ ਨੂੰ ਡਰਾਅ ’ਤੇ ਮਜਬੂਰ ਹੋਣ ਪਿਆ। ਆਰਿਤ ਨੇ ਜਾਰਜੀਆ ਦੇ ਆਪਣੇ ਹੋਟਲ ਤੋਂ ਇਸ ਪ੍ਰਤੀਯੋਗਿਤਾ ’ਚ ਹਿੱਸਾ ਲਿਆ, ਜਿੱਥੇ ਉਹ ਮੌਜੂਦਾ ਅੰਡਰ-10 ਵਿਸ਼ਵ ਚੈਂਪੀਅਨਸ਼ਿਪ ’ਚ ਖੇਡ ਰਿਹਾ ਹੈ।

ਇਸ ਵਿਚਾਲੇ ਭਾਰਤ ਦੇ ਵੀ ਪ੍ਰਣਵ ਨੇ 11 ’ਚੋਂ 10 ਅੰਕ ਲੈ ਕੇ ‘ਅਰਲੀ ਟਾਈਟਲਡ ਟਿਊਜ਼ਡੇ’ ਦਾ ਖਿਤਾਬ ਜਿੱਤ ਲਿਆ। ਅਮਰੀਕੀ ਗ੍ਰੈਂਡਮਾਸਟਰ ਹੈਂਸ ਮੋਕੇ ਨੀਮਨ ਅਤੇ ਕਾਰਲਸਨ ਦੋਵਾਂ ਨੇ 9.5 ਅੰਕ ਹਾਸਲ ਕੀਤੇ ਪਰ ਨੀਮਨ ਨੇ ਟਾਈਬ੍ਰੇਕ ’ਚ ਦੂਸਰਾ ਸਥਾਨ ਹਾਸਲ ਕੀਤਾ।

By Rajeev Sharma

Leave a Reply

Your email address will not be published. Required fields are marked *