ਭਾਰਤ ‘ਚ ਜਲਦ ਲਾਂਚ ਹੋਵੇਗੀ Tata Nano ਤੋਂ ਵੀ ਛੋਟੀ ਇਲੈਕਟ੍ਰਿਕ SUV

ਜਨਵਰੀ 2025 ‘ਚ ਹੋਏ ਭਾਰਤ ਮੋਬਿਲਿਟੀ ਗਲੋਬਲ ਐਕਸਪੋ 2025 ‘ਚ ਵਿਅਤਨਾਮ ਦੀ ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ VinFast ਨੇ ਆਪਣੀਆਂ ਕਈ ਗੱਡੀਆਂ ਪੇਸ਼ ਕੀਤੀਆਂ। ਇਸਦੇ ਨਾਲ ਹੀ ਕੰਪਨੀ ਨੇ VinFast VF 6 ਅਤੇ VinFast VF 7 ਨੂੰ ਵੀ ਪੇਸ਼ ਕੀਤਾ ਜਿਸਨੂੰ ਉਹ ਸਾਲ 2025 ਦੇ ਤਿਉਹਾਰੀ ਸੀਜ਼ਨ ‘ਚ ਭਾਰਤ ‘ਚ ਲਾਂਚ ਕਰ ਸਕਦੀ ਹੈ। 

ਉਥੇ ਹੀ ਕੰਪਨੀ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਉਹ ਸਾਲ 2026 ‘ਚ ਆਪਣੀ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ VinFast VF 3 ਨੂੰ ਭਾਰਤ ‘ਚ ਲਾਂਚ ਕਰੇਗੀ। ਇਹ ਦੇਖਣ ‘ਚ ਟਾਟਾ ਨੈਨੋ ਤੋਂ ਵੀ ਛੋਟੀ ਲਗਦੀ ਹੈ ਪਰ ਇਸ ਵਿਚ ਚਾਰ ਲੋਕ ਆਰਾਮ ਨਾਲ ਬੈਠ ਕੇ ਸਫਰ ਕਰ ਸਕਦੇ ਹਨ। ਆਓ ਜਾਣਦੇ ਹਾਂ VinFast VF 3 ਦੇ ਗਲੋਬਲ-ਸਪੇਕ ‘ਚ ਕੀ-ਕੀ ਫੀਚਰਜ਼ ਦਿੱਤੇ ਜਾਂਦੇ ਹਨ। 

PunjabKesari

ਐਕਸਟੀਰੀਅਰ

VinFast VF 3 ਨੂੰ ਬਾਕਸੀ ਡਿਜ਼ਾਈਨ ਦਿੱਤਾ ਗਿਆ ਹੈ ਅਤੇ ਦੋਵਾਂ ਪਾਸੇ ਦੋ ਦਰਵਾਜ਼ੇ ਦਿੱਤੇ ਗਏ ਹਨ ਜੋ MG ਕਾਮੇਟ EV ਦੀ ਤਰ੍ਹਾਂ ਹੈ। ਇਸ ਵਿਚ ਹੈਲੋਜਨ ਹੈੱਡਲਾਈਟਾਂ ਦੇ ਨਾਲ ਇਕ ਬਲੈਕ ਕਲੋਜ਼ਡ-ਆਫ ਗਰਿੱਲ ਅਤੇ ਕ੍ਰੋਮ ਬਾਰ ਦਿੱਤਾ ਗਿਆ ਹੈ। ਇਸ ਵਿਚ ਆਲ-ਬਲੈਕ ਫਰੰਟ ਅਤੇ ਰੀਅਰ ਬੰਪਰ ਦਿੱਤਾ ਗਿਆ ਹੈ ਜੋ ਬਾਡੀ ਕਲੈਡਿੰਗ ਦੇ ਨਾਲ ਦਿੱਤਾ ਗਿਆ ਹੈ। ਇਸਦੇ ਅੱਗੇ ਅਤੇ ਪਿੱਛਲੇ ਪਾਸੇ ਬਲੈਕ-ਆਊਟ ਸੈਕਸ਼ਨ ਦਿੱਤਾ ਗਿਆ ਹੈ, ਜਿਸ ਵਿਚ ਹੈਲੋਜਨ ਟੇਲ ਲਾਈਟਾਂ ਦੇ ਨਾਲ ਕ੍ਰੋਮ ਬਾਰ ਹੈ। 

PunjabKesari

ਇੰਟੀਰੀਅਰ

VinFast VF 3 ਦੇ ਕੈਬਿਨ ‘ਚ ਤੁਹਾਨੂੰ ਚੰਕੀ ਦਿਸਣ ਵਾਲਾ 2-ਸਪੋਕ ਸਟੇਅਰਿੰਗ ਵ੍ਹੀਲ ਅਤੇ ਇਕ 10-ਇੰਚ ਫਲੋਟਿੰਗ ਟਚਸਕਰੀਨ ਮਿਲੇਗੀ। ਇਸ ਵਿਚ ਦਿੱਤੀ ਗਈ ਫਲੋਟਿੰਗ ਟਚਸਕਰੀਨ ਡਰਾਈਵਰ ਦੀ ਡਿਸਪਲੇਅ ਦੇ ਰੂਪ ‘ਚ ਕੰਮ ਕਰਦੀ ਹੈ। ਇਸਦੇ ਗਲੋਬਲ-ਸਪੇਕ ਮਾਡਲ ‘ਚ ਆਲ-ਬਲੈਕ ਕੈਬਿਨ ਥੀਮ ਅਤੇ 4 ਸੀਟਾਂ ਮਿਲਣਗੀਆਂ। ਇਸਦੇ ਪਿੱਛੇ ਵਾਲੀਆਂ ਸੀਟਾਂ ‘ਤੇ ਬੈਠਣ ਲਈ ਅਗਲੀਆਂ ਸੀਟਾਂ ਨੂੰ ਮੋੜ ਕੇ ਅੰਦਰ ਵੜਿਆ ਜਾ ਸਕੇਗਾ। ਇਸ ਵਿਚ ਮੈਨੁਅਲ ਏਸੀ ਅਤੇ ਫਰੰਟ ਪਾਵਰ ਵਿੰਡੋ ਵੀ ਦਿੱਤੀ ਜਾਂਦੀ ਹੈ। VinFast VF 3 ‘ਚ ਪਸੰਜਰ ਦੀ ਸੇਫਟੀ ਲਈ ਕਈ ਏਰਬੈਗ, ਈ.ਬੀ.ਡੀ. ਦੇ ਨਾਲ ਏ.ਬੀ.ਐੱਸ. ਅਤੇ ਰੀਅਰ ਪਾਰਕਿੰਗ ਸੈਂਸਰ ਵਰਗੇ ਫੀਚਰਜ਼ ਮਿਲਦੇ ਹਨ। 

PunjabKesari

ਬੈਟਰੀ ਪੈਕ ਅਤੇ ਰੇਂਜ

ਗਲੋਬਲ-ਸਪੇਕ VinFast VF 3 ‘ਚ ਸਿੰਗਲ ਬੈਟਰੀ ਪੈਕ 18.64 kWh ਦੇ ਨਾਲ ਆਉਂਦਾ ਹੈ। ਇਸ ਵਿਚ ਇਕ ਇਲੈਕਟ੍ਰਿਕ ਮੋਟਰ ਦਿੱਤੀ ਗਈ ਹੈ, ਜੋ 41 PS ਦੀ ਪਾਵਰ ਅਤੇ 110 NM ਦਾ ਟਾਰਕ ਜਨਰੇਟ ਕਰਦੀ ਹੈ। ਇਸ ਵਿਚ ਦਿੱਤੀ ਗਈ ਹੈ ਬੈਰੀ ਚਾਰਜ ਹੋਣ ਤੋਂ ਬਾਅਦ 215 KM ਤਕ ਦੀ ਡਰਾਈਵਿੰਗ ਰੇਂਜ ਦਿੰਦੀ ਹੈ। ਇਸਦੀ ਬੈਟਰੀ ਸਿਰਫ 36 ਮਿੰਟਾਂ ‘ਚ 10-70 ਫੀਸਦੀ ਤਕ ਚਾਰਜ ਹੋ ਜਾਂਦੀ ਹੈ। 

PunjabKesari

ਕੀਮਤ

VinFast VF 3 ਦੀ ਭਾਰਤ ‘ਚ ਕੀਮਤ ਨੂੰ ਲੈ ਕੇ ਕੰਪਨੀ ਨੇ ਅਜੇ ਕੋਈ ਖੁਲਾਸਾ ਨਹੀਂ ਕੀਤਾ ਪਰ ਇਹ ਜਿਹੜੇ ਫੀਚਰਜ਼ ਅਤੇ ਸਹੂਲਤਾਂ ਦੇ ਨਾਲ ਆਉਂਦੀ ਹੈ ਉਸਨੂੰ ਦੇਖ ਕੇ ਉਮੀਦ ਕੀਤੀ ਜਾ ਰਹੀ ਹੈ ਕਿ ਇਸਦੀ ਕੀਮਤ 7 ਤੋਂ 10 ਲੱਖ ਰੁਪਏ ਤਕ ਹੋ ਸਕਦੀ ਹੈ। ਭਾਰਤੀ ਬਾਜ਼ਾਰ ‘ਚ ਇਸਦਾ ਮੁਕਾਬਲਾ MG Cmet, Tata Tiago EV, Citroen eC3 ਅਤੇ Tata Tigor EV ਨਾਲ ਹੋਵੇਗਾ।

By nishuthapar1

Leave a Reply

Your email address will not be published. Required fields are marked *