ਜਗਜੀਤ ਡੱਲੇਵਾਲ ਦਾ ਮਰਨ ਵਰਤ 73ਵੇਂ ਦਿਨ ਵੀ ਜਾਰੀ

ਨੈਸ਼ਨਲ ਟਾਈਮਜ਼ ਬਿਊਰੋ :- ਜਗਜੀਤ ਸਿੰਘ ਡੱਲੇਵਾਲ ਵੱਲੋਂ ਆਪਣਾ ਵੀਡੀਓ ਸੰਦੇਸ਼ ਜਾਰੀ ਕਰਦਿਆਂ ਸਮੂਹ ਕਿਸਾਨਾਂ ਨੂੰ 11 ਫਰਵਰੀ ਨੂੰ ਰਤਨਪੁਰਾ ਮੋਰਚੇ ਉੱਪਰ, 12 ਫਰਵਰੀ ਨੂੰ ਦਾਤਾਸਿੰਘਵਾਲਾ-ਖਨੌਰੀ ਮੋਰਚੇ ਤੇ 13 ਫਰਵਰੀ ਨੂੰ ਸ਼ੰਭੂ ਮੋਰਚੇ ਉੱਪਰ ਹੋਣ ਵਾਲੀਆਂ ਮਹਾਪੰਚਾਇਤਾਂ ’ਚ ਪਹੁੰਚਣ ਦੀ ਅਪੀਲ ਕੀਤੀ। ਅੱਜ ਹਰਿਆਣਾ ਤੋਂ ਕਿਸਾਨਾਂ ਦਾ ਦੂਜਾ ਜੱਥਾ ਦਾਤਾਸਿੰਘਵਾਲਾ-ਖਨੌਰੀ ਕਿਸਾਨ ਮੋਰਚੇ ਉੱਪਰ ਆਪਣੇ ਖੇਤਾਂ ’ਚੋਂ ਪਾਣੀ ਲੈ ਕੇ ਪਹੁੰਚਿਆ। ਹਰਿਆਣਾ ਦੇ ਪਿੰਡ ਬਿੰਜੌਲ, ਤਾਹਰਪੁਰ, ਕੱਕਦੋੜ, ਤੀਤਰਮ, ਕੁਰਾੜ, ਉਮਰਾ, ਦੇਪਲ, ਖਰੜ ਅਲੀਪੁਰ, ਢੰਢੇਰੀ, ਖੋਖਾ, ਗੁਹਨਾ, ਸੋਗੜ੍ਹੀ, ਫੁੱਲਾਂ, ਰਤੀਆ, ਢਾਣੀ ਬਦਨਪੁਰ, ਢਾਣੀ ਦਾਦੂਪੁਰ, ਅਮਰਗੜ੍ਹ, ਹੁਕਮਾਂਵਾਲੀ, ਮਾਲੇਵਾਲਾ, ਮਹਿਮੜਾ, ਲਠੈਰਾ, ਲਾਮਬਾ, ਕਮਾਨਾ, ਚਿਮੋ, ਗੜੀ ਭਲੌਰ, ਧਨੌਰੀ, ਅਮਰਗੜ੍ਹ, ਫਾਕਲ, ਨੇਪੇਵਾਲਾ, ਹਰਸੌਲਾ, ਖੇੜੀ ਚੌਪਟਾ, ਛਾਤਰ, ਸਿੰਘਨਾਲ, ਅਹਰਵਾ, ਹਡੌਲੀ, ਅਜੀਤਨਗਰ, ਪਿਲਚੀਆਂ, ਲਘੂਵਾਸ, ਬ੍ਰਾਹਮਣਵਾਲਾ, ਰੋਜ਼ਾਂਵਾਲੀ, ਭੈਣੀ ਖੇੜਾ, ਲੱਕੜਵਾਲੀ, ਜੰਡਵਾਲਾ, ਸੁਖਚੈਨ, ਕਸਾਨ, ਹਮੀਰਗੜ੍ਹ ਸਮੇਤ 50 ਤੋਂ ਵੱਧ ਪਿੰਡਾਂ ਦੇ ਕਿਸਾਨ ਪਾਣੀ ਲੈ ਕੇ ਕਿਸਾਨ ਮੋਰਚੇ ਉੱਪਰ ਪੁੱਜੇ। ਹਰਿਆਣਾ ਦੇ ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਕਿਹਾ ਕਿ 8 ਤੇ 10 ਫਰਵਰੀ ਨੂੰ ਕਿਸਾਨਾਂ ਦਾ ਅਗਲਾ ਜੱਥਾ ਹਰਿਆਣਾ ਤੋਂ ਆਵੇਗਾ ਤੇ 12 ਫਰਵਰੀ ਨੂੰ ਕਿਸਾਨ ਅੰਦੋਲਨ ਦੇ ਇਕ ਸਾਲ ਪੂਰਾ ਹੋਣ ਤੇ ਦਾਤਾਸਿੰਘਵਾਲਾ-ਖਨੌਰੀ ਕਿਸਾਨ ਮੋਰਚਾ ਉੱਪਰ ਕਿਸਾਨਾਂ ਨੂੰ ਹੋਣ ਵਾਲੀ ਮਹਾਪੰਚਾਇਤ ’ਚ ਵੱਧ ਤੋਂ ਵੱਧ ਗਿਣਤੀ ’ਚ ਪਹੁੰਚਣ ਦੀ ਅਪੀਲ ਕੀਤੀ ਗਈ।

By nishuthapar1

Leave a Reply

Your email address will not be published. Required fields are marked *