ਜਬਰ-ਜ਼ਿਨਾਹ ਕਰਕੇ ਜੇਲ੍ਹ ਗਏ ਪਤੀ ਨੇ ਜ਼ਮਾਨਤ ‘ਤੇ ਆਉਂਦਿਆ ਕੁਹਾੜੀ ਨਾਲ ਵੱਢੀ ਪਤਨੀ

ਬੁਢਲਾਡਾ : ਪਤੀ ਵੱਲੋਂ ਇੱਛਾ ਤੋਂ ਉਲਟ ਪਤਨੀ ਨਾਲ ਅਣਮਨੁੱਖੀ ਅਤੇ ਗਲਤ ਢੰਗ ਨਾਲ ਜਬਰ-ਜ਼ਿਨਾਹ ਕਰਨ ਦੇ ਮਾਮਲੇ ਵਿਚ ਜੇਲ੍ਹ ਤੋਂ ਜ਼ਮਾਨਤ ‘ਤੇ ਆਏ ਪਤੀ ਨੇ ਪਤਨੀ ਦਾ ਕੁਹਾੜੀ ਨਾਲ ਵੱਢ ਕੇ ਕਤਲ ਕਰ ਦਿੱਤਾ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਰਾਮਪੁਰ ਮੰਡੇਰ ਵਿਖੇ ਮ੍ਰਿਤਕ ਕੁਲਵਿੰਦਰ ਕੌਰ ਦੀ ਭੂਆ ਦੇ ਮੁੰਡੇ ਵੱਲੋਂ ਪੁਲਸ ਨੂੰ ਦਿੱਤੇ ਬਿਆਨਾਂ ਅਨੁਸਾਰ ਉਸ ਦੀ ਭੈਣ ਕੁਲਵਿੰਦਰ ਕੌਰ ਦਾ ਕਾਫੀ ਸਮੇ ਤੋਂ ਆਪਣੇ ਪਤੀ ਕਾਲਾ ਸਿੰਘ ਪੁੱਤਰ ਸੁਰਜੀਤ ਸਿੰਘ ਨਾਲ ਉਸਦੀਆਂ ਗਲਤ ਹਰਕਤਾਂ ਨੂੰ ਲੈ ਕੇ ਤਕਰਾਰ ਚੱਲ ਰਿਹਾ ਸੀ। ਉਕਤ ਮੁਲਜ਼ਮ ਉਸਦੀ ਭੈਣ ਨਾਲ ਉਸਦੀ ਇੱਛਾ ਤੋਂ ਉਲਟ ਉਸ ਨਾਲ ਅਣਮਨੁੱਖੀ ਅਤੇ ਗਲਤ ਢੰਗ ਨਾਲ ਜਬਰ-ਜ਼ਿਨਾਹ ਕਰਦਾ ਸੀ ਜਿਸਦਾ ਵਿਰੋਧ ਕਰਦਿਆਂ ਉਸਨੇ ਪਤੀ ‘ਤੇ ਮੁਕੱਦਮਾ ਵੀ ਦਰਜ ਕਰਵਾ ਦਿੱਤਾ ਸੀ, ਜਿਸ ‘ਤੇ ਉਸਦੇ ਪਤੀ ਨੂੰ ਜੇਲ੍ਹ ਹੋ ਗਈ। 

ਉਕਤ ਨੇ ਦੱਸਿਆ ਕਿ ਮੁਲਜ਼ਮ ਦੋ ਦਿਨ ਪਹਿਲਾਂ ਹੀ ਜ਼ਮਾਨਤ ’ਤੇ ਬਾਹਰ ਆਇਆ ਸੀ ਅਤੇ ਉਸਦੀ ਭੈਣ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ। ਦੋਵਾਂ ਵਿਚ ਤਕਰਾਰ ਵੱਧ ਜਾਣ ’ਤੇ ਕਾਲਾ ਸਿੰਘ ਵੱਲੋਂ ਆਪਣੀ ਪਤਨੀ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਅਤੇ ਮੌਕੇ ’ਤੋਂ ਫਰਾਰ ਹੋ ਗਿਆ। ਪੁਲਸ ਨੇ ਕਾਲਾ ਸਿੰਘ ਖ਼ਿਲਾਫ ਕਤਲ ਦਾ ਮੁਕੱਦਮਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਪੁਲਸ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ।

By nishuthapar1

Leave a Reply

Your email address will not be published. Required fields are marked *