ਵੱਡੀ ਮਿਸਾਲ ਪੇਸ਼ ਕਰ ਰਿਹਾ ਪੰਜਾਬ ਦਾ ਨੌਜਵਾਨ, ਕਾਮਯਾਬੀ ਵੇਖ ਤੁਸੀਂ ਵੀ ਕਰੋਗੇ ਵਾਹ-ਵਾਹ

ਦੀਨਾਨਗਰ- ਸਿਆਣੇ ਕਹਿੰਦੇ ਨੇ ਕਿ ਜੇਕਰ ਇਨਸਾਨ ਪੂਰੀ ਲਗਨ ਨਾਲ ਸਖ਼ਤ ਮਿਹਨਤ ਕਰੇ ਤਾਂ ਉਸਦੀ ਮਿਹਨਤ ਦਾ ਇੱਕ ਦਿਨ ਮੁੱਲ ਜ਼ਰੂਰ ਪੈਂਦਾ ਹੈ। ਇਸ ਤਰ੍ਹਾਂ ਦੀ ਮਿਸਾਲ ਹੀ ਇੱਕ ਪੰਜਾਬ ਦੇ ਕਪੂਰਥਲਾ ਦੇ ਰਹਿਣ ਵਾਲੇ ਨੌਜਵਾਨ ਨੇ ਜਿੱਥੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ ਹੈ ਉੱਥੇ ਇੱਕ ਪੰਜਾਬ ਲਈ ਵੀ ਇਕ ਮਾਣ ਵਾਲੀ ਗੱਲ ਹੈ। ਜਾਣਕਾਰੀ ਅਨੁਸਾਰ ਪਿਛਲੇ ਕੁਝ ਸਮਾਂ ਪਹਿਲਾਂ ਹਰਜੋਤ ਸਿੰਘ ਨੇ  ਐੱਨ. ਡੀ. ਏ. ਟੈਸਟ ਪਾਸ ਕਰਨ ਉਪਰੰਤ ਸਿਲੈਕਸ਼ਨ ਹੋਈ ਸੀ ਜਿਸ ਉਪਰੰਤ ਉਸ ਵੱਲੋਂ ਕਰੀਬ ਚਾਰ ਸਾਲ ਦੀ ਆਪਣੀ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਏਅਰ ਫੋਰਸ ਅਕੈਡਮੀ ਵਿੱਚ ਟ੍ਰੇਨਿੰਗ ਕੀਤੀ। ਪਿਛਲੀ ਦਿਨੀਂ ਕਰਨਾਟਕਾ ਵਿਖੇ  ਫਾਈਟਰ ਟ੍ਰੇਨਿੰਗ ਕਰਦੇ ਦੌਰਾਨ ਪੂਰੇ ਭਾਰਤ ਵਿੱਚੋਂ ਪਹਿਲੀ ਪੁਜ਼ੀਸ਼ਨ ਪ੍ਰਾਪਤ ਕਰਕੇ ਜਿੱਥੇ ਪੂਰੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ ਉੱਥੇ ਹੀ ਪੰਜਾਬ ਲਈ ਇੱਕ ਮਾਣ ਵਾਲੀ ਗੱਲ ਵੀ ਹੈ।

ਇਸ ਤੋਂ ਉਪਰੰਤ ਉਸ ਨੂੰ ਭਾਰਤ ਦਾ ਜਿਹੜਾ ਸਭ ਤੋਂ ਐਡਵਾਂਸ ਜਹਾਜ਼ ਰਫੇਲ ਚਲਾਉਣ ਵਿੱਚ ਜਗ੍ਹਾ ਮਿਲੇਗੀ। ਜੇਕਰ ਗੱਲ ਕੀਤੀ ਜਾਵੇ ਤਾਂ ਰਫੇਲ ਜਹਾਜ਼ ਭਾਰਤ ਦਾ ਇਕੋ ਇਕ ਸਭ ਤੋਂ ਪ੍ਰਮੁੱਖ ਜਹਾਜ਼ ਹੈ, ਜਿਸ ਨੂੰ ਚਲਾਉਣ ਵਾਸਤੇ ਬਹੁਤ ਵੱਡੇ ਮੁਕਾਬਲਿਆਂ ਰਾਹੀਂ ਲੰਘਣਾ ਪੈਂਦਾ ਹੈ। ਪਰ ਪੰਜਾਬ ਦੇ ਪੁੱਤਰ ਇਸ ਮੁਕਾਬਲੇ ਵਿਚ ਪੂਰੇ ਭਾਰਤ ‘ਚੋਂ ਪਹਿਲੇ ਸਥਾਨ ‘ਤੇ ਆਇਆ ਜਿਸ ਨਾਲ ਪੂਰੇ ਪੰਜਾਬ ਦਾ ਸਿਰ ਮਾਣ  ਨਾਲ ਉੱਚਾ ਹੋ ਗਿਆ। ਆਉਣ ਵਾਲੇ ਦਿਨਾਂ ਵਿੱਚ ਹਰਜੋਤ ਜਲਦ ਹੀ ਵੈਸਟ ਬੰਗਾਲ ਤੋਂ ਰਫੇਲ ਦੀ ਉਡਾਨ ਭਰੇਗਾ।

ਉਧਰ ਇਸ ਨੌਜਵਾਨ ਦੇ ਪਿਤਾ ਸੁਖਵਿੰਦਰ ਸਿੰਘ ਜੋ ਕਿ ਡੀ. ਐੱਸ. ਪੀ. ਦੇ ਅਹੁਦੇ ‘ਤੇ ਪੰਜਾਬ ਵਿਜੀਲੈਂਸ ਬਿਊਰੋ ਵਿੱਚ ਪਠਾਨਕੋਟ ਵਿਖੇ ਸੇਵਾ ਨਿਭਾ ਰਹੇ ਹਨ। ਇਸ ਮੌਕੇ ਜਦ ਹਰਜੋਤ ਸਿੰਘ ਦੇ ਪਿਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੇਰੇ ਇਸ ਬੇਟਾ ਦਾ ਬਚਪਨ ਤੋਂ ਹੀ ਏਅਰ ਫੋਰਸ ਵਿੱਚ ਪਾਇਲਟ ਬਣਦਾ ਸੁਪਨਾ ਸੀ ਅਤੇ ਉਸ ਵੱਲੋਂ ਸਖ਼ਤ ਮਿਹਨਤ ਕਰਕੇ ਆਪਣੇ ਸੁਫ਼ਨੇ ਨੂੰ ਪੂਰਾ ਕੀਤਾ ਗਿਆ। ਅੱਜ ਉਸ ਵੱਲੋਂ ਸਲਾਇੰਗ ਟ੍ਰੇਨਿੰਗ ਦੌਰਾਨ ਜੋ ਪੂਰੇ ਭਾਰਤ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਜਿੱਥੇ ਆਪਣੇ ਮਾਤਾ-ਪਿਤਾ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ ਉੱਥੇ ਹੀ ਪੂਰੇ ਪੰਜਾਬ ਦੇ ਲਈ ਵੀ ਮਾਣ ਵਾਲੀ ਗੱਲ ਹੈ। ਅਸੀਂ ਉਸ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਹਾ ਕਿ ਸਾਡੇ ਬੇਟਾ ਨੇ ਪੰਜਾਬ ਦੀ ਨੌਜਵਾਨ ਪੀੜੀ ਲਈ ਇੱਕ ਪ੍ਰੇਰਨਾ ਦੀ ਮਿਸਾਲ ਪੇਸ਼ ਕੀਤੀ ਹੈ।

By nishuthapar1

Leave a Reply

Your email address will not be published. Required fields are marked *