ਨਵੀ ਦਿੱਲੀ : ਪਿੱਛਲੇ ਕੁਝ ਸਮੇਂ ਤੋਂ ਰਵਨੀਤ ਸਿੰਘ ਬਿੱਟੂ ਲਗਤਾਰ ਆਪਣੇ ਬਿਆਨਾਂ ਕਾਰਨ ਸੁਰਖੀਆਂ ਵਿਚ ਬਣੇ ਹੋਏ ਹਨ। ਜਿਸ ਤੋਂ ਬਾਅਦ ਰਵਨੀਤ ਬਿੱਟੂ ਦੇ ਕਾਂਗਰਸ ਵਿਰੋਧੀ ਬਿਆਨ ‘ਤੇ ਕਾਂਗਰਸੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਉਨ੍ਹਾਂ ਦੇ ਕਿਰਦਾਰ ‘ਤੇ ਸਵਾਲ ਕਰ ਦਿੱਤੇ ਹਨ।
ਰਵਨੀਤ ਬਿੱਟੂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ “ਜੋ ਆਦਮੀ ਕਾਂਗਰਸ ਤੋਂ ਐਨਾ ਕੁਝ ਲੈਕੇ ਵੀ ਬਾਅਦ ਵਿਚ ਕਹੇ ਮੇਰਾ ਭਵਿੱਖ ਕਿ ਹੈ… ਮੈਂ ਉਨ੍ਹਾਂ ਨੂੰ ਕਹਾਂਗਾ ਕਿ ਜੋ ਆਪਣੇ ਪਾਸਟ ਨੂੰ ਭੁੱਲ ਜਾਂਦਾ ਹੈ ਉਸਦਾ ਭਵਿੱਖ ਰਹਿੰਦਾ ਹੀ ਨਹੀਂ। ਜੋ ਆਪਣੀ ਮਾਂ ਬੋਲੀ ਨੂੰ, ਮਾਂ ਪਾਰਟੀ ਨੂੰ ਛੱਡ ਜਾਂਦਾ ਹੈ ਉਸਦਾ ਕਿਰਦਾਰ ਵੀ ਕੋਈ ਨਹੀਂ।”
ਉਨ੍ਹਾਂ ਨੇ ਰਵਨੀਤ ਬਿੱਟੂ ਦੀ ਭਗਵੰਤ ਮਾਨ ਨਾਲ ਇੱਕ ਗੱਡੀ ਵਿਚ ਬੈਠਕੇ ਆਉਂਦੇ ਸੀ ਆਉਣ ਦੀ ਗੱਲ ‘ਤੇ ਕਿਹਾ “ਸ਼ਰਮ ਦੀ ਗੱਲ ਹੈ ਕਾਂਗਰਸ ਦਾ ਇਕ ਐੱਮ.ਪੀ. ਉਸ ਆਦਮੀ ਨਾਲ ਬੈਠਕੇ ਜਿਸਦੇ ਉਹ ਖਿਲਾਫ ਹੈ ਕਹਿੰਦਾ ਸੀ ਉਹ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਵਿਚ ਦੇ ਘਰ ਵਿਚ ਬੈਠੇਗਾ।”
ਉਨ੍ਹਾਂ ਅੱਗੇ ਕਿਹਾ “ਭਾਜਪਾ ਅਤੇ ਭਗਵੰਤ ਮਾਨ ਇੱਕ ਹਨ। ਭਗਵੰਤ ਮਾਨ ਹੀ ਆਮ ਆਦਮੀ ਪਾਰਟੀ ਦੇ ਏਕਨਾਥ ਸ਼ਿੰਦੇ ਬਣੇਗਾ।”
