ਨੈਸ਼ਨਲ ਟਾਈਮਜ਼ ਬਿਊਰੋ :- ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਮਹਾਂ ਸ਼ਿਵਰਾਤਰੀ ਦੇ ਮੌਕੇ ‘ਤੇ ਮਹਾਂਕੁੰਭ ਵਿੱਚ ਡੁਬਕੀ ਲਗਾਉਣ ਲਈ ਪ੍ਰਯਾਗਰਾਜ ਦੇ ਤ੍ਰਿਵੇਣੀ ਸੰਗਮ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਸਾਰਿਆਂ ਦੀ ਭਲਾਈ ਲਈ ਪ੍ਰਾਰਥਨਾ ਕੀਤੀ। ਉਨ੍ਹਾਂ ਕਿਹਾ ਕਿ ਉਹ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੇ ਹਨਕਿ ਉਨ੍ਹਾਂ ਨੂੰ 144 ਸਾਲਾਂ ਬਾਅਦ ਆ ਰਹੇ ਇਸ ਕੁੰਭ ਵਿੱਚ ਡੁਬਕੀ ਲਗਾਉਣ ਦਾ ਮੌਕਾ ਮਿਲਿਆ। ਓਹਨਾਂ ਪਰਮਾਤਮਾ ਦਾ ਸ਼ੁਕਰ ਅਦਾ ਕਰਦੇ ਹੋਏ ਕਿਹਾ ਕਿ ਪਰਮਾਤਮਾ ਨੇ ਓਹਨਾਂ ਨੇ ਇਸ ਸਮੇਂ ਦਾ ਹਾਣੀ ਬਣਾਇਆ। ਉਨ੍ਹਾਂ ਨੇ ਸਾਰੀਆਂ ਸੰਗਤਾਂ ਨੂੰ ਮਹਾਂ ਸ਼ਿਵਰਾਤਰੀ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਅੰਮ੍ਰਿਤਸਰ – ਗੁਰਜੀਤ ਔਜਲਾ ਨੇ ਪ੍ਰਯਾਗਰਾਜ ਵਿਖੇ ਮਹਾਂਕੁੰਭ ਵਿੱਚ ਲਗਾਈ ਪਵਿਤ੍ਰ ਡੁਬਕੀ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ
