ਪੰਜਾਬ ਏਡਜ਼ ਕੰਟਰੋਲ ਕਰਮਚਾਰੀ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਸਿਹਤ ਮੰਤਰੀ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ!

ਪੰਜਾਬ ਏਡਜ਼ ਕੰਟਰੋਲ ਕਰਮਚਾਰੀ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਸਿਹਤ ਮੰਤਰੀ ਦੀ ਰਿਹਾਇਸ਼ ਅੱਗੇ ਪ੍ਰਦਰਸ਼ਨ l6 ਮਾਰਚ ਨੂੰ ਦੋ ਘੰਟੇ ਦਾ ਸੰਕੇਤਕ ਰੋਸ

ਲੁਧਿਆਣਾ 25 ਫਰਵਰੀ (ਨੈਸ਼ਨਲ ਟਾਈਮਜ਼ ਬਿਊਰੋ):- ਸਿਹਤ ਵਿਭਾਗ ਦੀ ਸਿਰਮੌਰ ਜਥੇਬੰਦੀ ਏਡਜ਼ ਕੰਟਰੋਲ ਇੰਪਲਾਈਜ਼ ਵੈੱਲਫੇਅਰ ਐਸੋਸੀਏਸਨ ਵੱਲੋਂ ਸਰਕਾਰ ਅਤੇ ਵਿਭਾਗ ਦੀ ਬੇਰੁਖੀ ਪ੍ਰਤੀ ਨਰਾਜਗੀ ਜਾਹਿਰ ਕਰਦਿਆ ਆਪਣੀਆਂ ਮੰਗਾਂ ਦੀ ਪੂਰਤੀ ਲਈ 16 ਮਾਰਚ ਦਿਨ ਅੈਤਵਾਰ ਨੂੰ ਸਿਹਤ ਮੰਤਰੀ ਸ ਬਲਵੀਰ ਸਿੰਘ ਦੀ ਨਿੱਜੀ ਰਿਹਾਇਸ਼ ਪਟਿਆਲਾ ਵਿਖੇ ਰੋਸ ਪ੍ਰਦਰਸ਼ਨ ਕਰਨ ਦਾ ਅੈਲਾਨ ਕੀਤਾ ਹੈ l ਜਥੇਬੰਦੀ ਦੇ ਸੂਬਾ ਪ੍ਰਧਾਨ ਜਸਮੇਲ ਸਿੰਘ ਦਿਓਲ ਨੇ ਅੱਜ ਸਮੂਹ ਕਰਮਚਾਰੀਆਂ ਨਾਲ ਵਰਚੂਾਲ ਮੀਟਿੰਗ ਉਪਰੰਤ ਜਾਰੀ ਪ੍ਰੈੱਸ ਨੋਟ ਵਿੱਚ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਕੀਤੇ ਰੈਗੂਲਰ ਅਤੇ ਦਿੱਲੀ ਤਰਜ਼ ਤੇ 20% ਤਨਖਾਹ ਵਿੱਚ ਵਾਧੇ ਲਈ ਤਿੰਨ ਸਾਲ ਤੋਂ ਤਰਲੇ ਕੱਢ ਰਹੇ ਇਹ ਕਰਮਚਾਰੀ ਜਿੱਥੇ ਵੈਰੀਫਿਕੇਸ਼ਨ ਊਪਰੰਤ ਰੈਗੂਲਰ ਦੇ ਆਰਡਰ ਉਡੀਕ ਰਹੇ ਹਨ ਉੱਥੇ ਹੀ ਹਰ ਸਾਲ ਸਲਾਨਾ ਗੁਪਤ ਰਿਪੋਰਟਾਂ ਦੇ ਖੋਫ ਨਾਲ ਨੌਕਰੀ ਤੋਂ ਲਾਂਭੇ ਕਰਨ ਦਾ ਡਰ ਸਤਾ ਰਿਹਾ ਹੈ l

ਵਿਭਾਗ ਵੱਲੋਂ ਅੱਧੇ ਦਿਨ ਦੀ ਛੁੱਟੀ ਬੰਦ ਕਰਕੇ ਤਨਖਾਹਾਂ ਵਿੱਚ ਵਖਰੇਵੇਂ ਦੂਰ ਕਰਨ ਅਤੇ ਮੈਡੀਕਲ ਸਹੂਲਤਾਂ ਦੀ ਊਮੀਦ ਲਾਈ ਬੈਠੇ ਵਿਭਾਗ ਦੇ ਤਾਨਾਸ਼ਾਹੀ ਹੁਕਮਾਂ ਦਾ ਸਿਕਾਰ ਹੋ ਰਹੇ ਹਨ lਜਥੇਬੰਦੀ ਦੇ ਜਨਰਲ ਸਕੱਤਰ ਗੁਰਜੰਟ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਮਹੱਤਵਪੂਰਨ ਅਦਾਰੇ ਵਿੱਚ ਪਿਛਲੇ ਸਮੇਂ ਤੋਂ ਪੂਰੇ ਪੰਜਾਬ ਵਿੱਚ ਯੋਗ ਮਾਤਰਾ ਵਿੱਚ ਟੈਸਟਿੰਗ ਕਿੱਟਾਂ ਅਤੇ ਮਹੱਤਵਪੂਰਨ ਦਵਾਈਆਂ ਦੀ ਘਾਟ ਵੀ ਪਾਈ ਜਾ ਰਹੀ ਹੈ ਜਿਸਦਾ ਖਮਿਆਜਾ ਸਮੂਹ ਕਰਮਚਾਰੀਆਂ ਨੂੰ ਭੁਗਤਣਾ ਪਵੇਗਾ l ਵਿਭਾਗ ਨੇ ਹੋਰ ਸਹੂਲਤਾਂ ਦੇਣ ਦੀ ਬਜਾਇ ਪਹਿਲਾਂ ਦਿੱਤੀਆਂ ਸਹੂਲਤਾਂ ਖੋਹਣ ਦੀ ਤਿਆਰੀ ਕੀਤੀ ਹੋਈ ਹੈ ਜਿਸਨੂੰ ਸ਼ਮੂਹ ਕਰਮਚਾਰੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ l ਅੱਜ ਸਮੂਹ ਕਰਮਚਾਰੀਆਂ ਦੀ ਮੀਟਿੰਗ ਵਿੱਚ ਸਰਬ ਸੰਮਤੀ ਨਾਲ ਸਰਕਾਰ ਅਤੇ ਵਿਭਾਗ ਦੀਆਂ ਨੀਤੀਆਂ ਖਿਲਾਫ 16 ਮਾਰਚ ਨੂੰ ਸਿਹਤ ਮੰਤਰੀ ਦੀ ਪਟਿਆਲਾ ਰਿਹਾਇਸ਼ ਅੱਗੇ ਰੋਸ ਰੈਲੀ ਕੱਢਣ ਅਤੇ 6 ਮਾਰਚ ਨੂੰ ਦੋ ਘੱਟੋ ਦਾ ਸੰਕੇਤਕ ਪ੍ਰਦਰਸ਼ਨ ਕਰਕੇ ਸਿਵਲ ਸਰਜਨ ਅਤੇ ਡੀ ਸੀ ਸਾਹਿਬਾਨ ਨੂੰ ਮੰਗ ਪੱਤਰ ਦੇਣ ਦਾ ਫੈਦਲਾ ਲਿਆ ਗਿਆ l

By Gurpreet Singh

Leave a Reply

Your email address will not be published. Required fields are marked *