ਨੈਸ਼ਨਲ ਟਾਈਮਜ਼ ਬਿਊਰੋ :- ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ ਟੀਸੀਐਸ ਮੈਨੇਜਰ ਮਾਨਵ ਸ਼ਰਮਾ ਦੀ ਆਤਮਹਤਿਆ ਮਾਮਲੇ ਵਿੱਚ ਹੁਣ ਉਸਦੀ ਭੈਣ ਦਾ ਬਿਆਨ ਸਾਹਮਣੇ ਆਇਆ ਹੈ, ਭੈਣ ਨੇ ਵੀ ਮਾਨਵ ਦੀ ਪਤਨੀ ਨਿਕਿਤਾ ਤੇ ਗੰਭੀਰ ਦੋਸ਼ ਲਗਾਏ ਹਨ।

ਭੈਣ ਨੇ ਕਿਹਾ ਕਿ ਜਦੋਂ ਨਿਕਿਤਾ ਨੂੰ ਪਤਾ ਸੀ ਕਿ ਮਾਨਵ ਫੰਧਾ ਲਗਾ ਕੇ ਬੈਠਾ ਹੈ, ਤਾਂ ਉਸਨੂੰ ਬਚਾਉਣ ਲਈ ਉਹ ਅੱਗੇ ਕਿਉਂ ਨਹੀਂ ਆਈ?ਉਨ੍ਹਾਂ ਦੱਸਿਆ ਕਿ ਮਾਨਵ ਨਿਕਿਤਾ ਤੋਂ ਡਰ ਗਿਆ ਸੀ। ਉਸਨੂੰ ਲੱਗਦਾ ਸੀ ਕਿ ਨਿਕਿਤਾ ਉਸਨੂੰ ਆਸਾਨੀ ਨਾਲ ਤਲਾਕ ਨਹੀਂ ਦੇਵੇਗੀ ਅਤੇ ਉਹ ਅਤੇ ਉਨ੍ਹਾਂ ਦਾ ਪਰਿਵਾਰ ਪਰੇਸ਼ਾਨ ਹੋ ਜਾਵੇਗਾ, ਇਸੇ ਡਰ ਕਰਕੇ ਉਸਨੇ ਇਹ ਕਦਮ ਚੁੱਕ ਲਿਆ।
ਮਾਨਵ ਦੀ ਭੈਣ ਨੇ ਦੱਸਿਆ ਕਿ ਪਹਿਲਾਂ ਤਾਂ ਉਹਨਾਂ ਨੇ ਸੋਚਿਆ ਕਿ ਉਹ ਜਜ਼ਬਾਤੀ ਹੋਕੇ ਆਤਮਹਤਿਆ ਕਰ ਗਿਆ, ਪਰ ਜਦੋਂ ਉਹਨਾਂ ਨੇ ਉਸਦਾ ਫ਼ੋਨ ਖੋਲ੍ਹਿਆ ਅਤੇ ਵੀਡੀਓਜ਼ ਦੇਖੀਆਂ, ਤਾਂ ਉਹਨਾ ਨੂੰ ਬਹੁਤ ਗੁੱਸਾ ਆਇਆ।ਉਨ੍ਹਾਂ ਦੱਸਿਆ, “ਸਾਨੂੰ ਲੱਗਾ ਕਿ ਉਸਨੂੰ ਉਕਸਾਇਆ ਗਿਆ, ਤਾਂ ਕਿ ਉਹ ਆਸਾਨੀ ਨਾਲ ਤਲਾਕ ਨਾ ਲੈ ਸਕੇ।”ਉਨ੍ਹਾਂ ਅੱਗੇ ਕਿਹਾ, “ਮਾਨਵ ਦੀ ਪਤਨੀ ਨਿਕਿਤਾ 40 ਮਿੰਟ ਤੱਕ ਮੇਰੇ ਨਾਲ ਗੱਲ ਕਰਦੀ ਰਹੀ। ਇਸ ਸਮੇਂ ਉਹ ਮਾਨਵ ਨੂੰ ਬਚਾ ਸਕਦੀ ਸੀ, ਪਰ ਉਸਨੇ ਕੁਝ ਨਹੀਂ ਕੀਤਾ।”
ਨਿਕਿਤਾ ਨੇ 40 ਮਿੰਟ ਗੱਲ ਕੀਤੀ, ਪਰ ਮਾਨਵ ਨੂੰ ਨਹੀਂ ਬਚਾਇਆ
ਭੈਣ ਨੇ ਗੱਲ ਬਾਤ ਦੌਰਾਨ ਕਿਹਾ ਕਿ , ਜੇ ਮੈਨੂੰ ਪਤਾ ਹੋਵੇ ਕਿ ਮੇਰਾ ਪਤੀ ਫੰਧਾ ਲਗਾ ਰਿਹਾ ਹੈ, ਤਾਂ ਕੀ ਮੈਂ ਉਡੀਕ ਕਰਾਂਗੀ ਜਾਂ ਤੁਰੰਤ ਬਚਾਉਣ ਦੌੜਾਂਗੀ?
ਉਨ੍ਹਾਂ ਦੱਸਿਆ ਕਿ ਮਾਨਵ ਨੇ 24 ਫ਼ਰਵਰੀ ਦੀ ਰਾਤ 3 ਵਜੇ ਮੇਰੇ ਨਾਲ ਗੱਲ ਕੀਤੀ, ਪਰ ਕੁਝ ਵੀ ਨਹੀਂ ਦੱਸਿਆ।
ਮਾਨਵ ਦੀ ਭੈਣ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਵਿੱਚ ਸ਼ਿਕਾਇਤ ਕਰ ਦਿੱਤੀ ਹੈ, ਤਾਂ ਜੋ ਕਿਸੇ ਹੋਰ ਪਰਿਵਾਰ ਨਾਲ ਵੀ ਇਹੋ ਜਿਹਾ ਨਾ ਹੋਵੇ। ਨਿਕਿਤਾ ਦੇ ਪਹਿਲਾਂ ਵੀ ਕਿਸੇ ਨਾਲ ਸੰਬੰਧ ਰਹੇ ਹਨ, ਸਾਨੂੰ ਇਸ ਨਾਲ ਕੋਈ ਦਿੱਕਤ ਨਹੀਂ। ਪਰ ਮੁੱਦਾ ਇਹ ਹੈ ਕਿ ਮਾਨਵ ਨੂੰ ਇਹ ਡਰ ਸੀ ਕਿ ਉਹ ਆਸਾਨੀ ਨਾਲ ਤਲਾਕ ਨਹੀਂ ਲੈ ਸਕੇਗਾ ਅਤੇ ਪਰਿਵਾਰ ਤੰਗ ਕੀਤਾ ਜਾਵੇਗਾ।
