ਉੱਤਰਾਖੰਡ: ਬਚਾਅ ਟੀਮਾਂ ਲਈ ਰਿਹਾਇਸ਼ ਤੇ ਲੰਗਰ ਮੁਹੱਈਆ ਕਰ ਰਹੇ ਨੇ ਗੁਰੂਘਰ

ਨੈਸ਼ਨਲ ਟਾਈਮਜ਼ ਬਿਊਰੋ :- ਉੱਤਰਾਖੰਡ ਵਿੱਚ ਬਦਰੀਨਾਥ ਧਾਮ ਨੇੜੇ ਪਿੰਡ ਮਾਣਾ ਕੋਲ ਬਰਫ ਵਿੱਚ ਦੱਬੇ ਮਜ਼ਦੂਰਾਂ ਨੂੰ ਬਾਹਰ ਕੱਢਣ ਦੇ ਚੱਲ ਰਹੇ ਬਚਾਅ ਕਾਰਜਾਂ ਦੌਰਾਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵੱਲੋਂ ਬਚਾਅ ਟੀਮਾਂ ਦੇ ਮੈਂਬਰਾਂ ਨੂੰ ਗੁਰਦੁਆਰਿਆਂ ਵਿੱਚ ਰਿਹਾਇਸ਼ ਅਤੇ ਲੰਗਰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਬਚਾਅ ਕਾਰਜਾਂ ਵਿੱਚ ਲੱਗੇ ਵੱਖ-ਵੱਖ ਏਜੰਸੀਆਂ ਦੇ 150 ਤੋਂ ਵੱਧ ਮੈਂਬਰ ਇਥੇ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਅਤੇ ਗੁਰਦੁਆਰਾ ਸ੍ਰੀ ਜੋਸ਼ੀ ਮੱਠ ਵਿੱਚ ਠਹਿਰੇ ਹੋਏ ਹਨ। ਇਨ੍ਹਾਂ ਨੂੰ ਇੱਥੇ ਦੋਵਾਂ ਗੁਰਦੁਆਰਿਆਂ ਵਿੱਚ ਰਿਹਾਇਸ਼ ਅਤੇ ਲੰਗਰ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ ਇਸ ਤੋਂ ਇਲਾਵਾ ਹੋਰ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ਬਚਾਅ ਟੀਮਾਂ ਵਿੱਚ ਐੱਨਡੀਆਰਐੱਫ ਅਤੇ ਐੱਸਡੀਆਰਐੱਫ ਸਣੇ ਭਾਰਤੀ ਫੌਜ, ਗੜਵਾਲ ਸਕਾਊਟ ਆਦਿ ਦੇ ਮੈਂਬਰ ਸ਼ਾਮਲ ਹਨ। ਇਨ੍ਹਾਂ ਵਿੱਚੋਂ 50 ਤੋਂ 60 ਜਵਾਨ ਗੁਰਦੁਆਰਾ ਜੋਸ਼ੀ ਮੱਠ ਵਿੱਚ ਅਤੇ ਲਗਪਗ 100 ਜਵਾਨ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਵਿੱਚ ਠਹਿਰੇ ਹੋਏ ਹਨ।

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਜਨਰਲ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਜਦੋਂ ਤੱਕ ਬਚਾਅ ਕਾਰਜ ਚੱਲਣਗੇ ਇਨ੍ਹਾਂ ਟੀਮਾਂ ਦੇ ਮੈਂਬਰ ਇੱਥੇ ਰੁਕਣਗੇ। ਉਨ੍ਹਾਂ ਦੱਸਿਆ ਕਿ ਮੀਂਹ ਅਤੇ ਬਰਫਬਾਰੀ ਕਾਰਨ ਬਚਾਅ ਕਾਰਜਾਂ ਵਿੱਚ ਮੁਸ਼ਕਲ ਆ ਰਹੀ ਹੈ।

By Gurpreet Singh

Leave a Reply

Your email address will not be published. Required fields are marked *