ਪੰਜਾਬ ਸਰਕਾਰ ਦੇ ਫੈਸਲੇ ਤੋਂ ਬਾਅਦ ਡੀਸੀ ਦਫਤਰਾਂ ਦੇ ਮੁਲਾਜ਼ਮਾਂ ਨੇ ਰੋਕਿਆ ਕੰਮ

ਪੰਜਾਬ ਸਰਕਾਰ ਦੇ ਫੈਸਲੇ ਤੋਂ ਬਾਅਦ ਡੀਸੀ ਦਫਤਰਾਂ ਦੇ ਮੁਲਾਜ਼ਮਾਂ ਨੇ ਰੋਕਿਆ ਕੰਮ


ਮੋਗਾ/ਜਲੰਧਰ (ਨੌਸ਼ਨਲ ਟਾਈਮਜ਼)– ਪੰਜਾਬ ਸਰਕਾਰ ਵੱਲੋਂ ਹੜਤਾਲ ਕਰ ਰਹੇ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਹੋਣ ਮਗਰੋਂ, ਮੋਗਾ ਅਤੇ ਜਲੰਧਰ ਦੇ ਡੀਸੀ ਦਫਤਰਾਂ ਦੇ ਕਰਮਚਾਰੀਆਂ ਨੇ ਰੋਸ ਪ੍ਰਗਟਾਉਂਦਿਆਂ ਸਮੂਹਿਕ ਛੁੱਟੀ ਲੈ ਲਈ ਹੈ। ਮੋਗਾ ਵਿੱਚ ਜ਼ਿਲ੍ਹਾ ਡੀਸੀ ਆਫਿਸ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਦਲਬੀਰ ਸਿੰਘ ਨੇ ਕਿਹਾ ਕਿ ਅੱਜ ਮੋਗਾ ਵਿਖੇ ਮਾਲ ਅਫਸਰ ਯੂਨੀਅਨ ਦੀ ਇੱਕ ਮੀਟਿੰਗ ਹੋਵੇਗੀ, ਜਿਸ ਤੋਂ ਬਾਅਦ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਮੋਗਾ ਦੇ ਡੀਸੀ ਦਫਤਰ ਵਿੱਚ ਮੁਲਾਜ਼ਮਾਂ ਨੇ ਆਪਣੀਆਂ ਕੁਰਸੀਆਂ ਖਾਲੀ ਕਰਕੇ ਵਿਰੋਧ ਜਤਾਇਆ ਹੈ।

ਇਸ ਮੀਟਿੰਗ ਵਿੱਚ ਯੂਨੀਅਨ ਦੇ ਸਾਰੇ ਆਗੂ, ਮੁਅੱਤਲ ਮਾਲ ਅਧਿਕਾਰੀ ਅਤੇ ਹੋਰ ਕਰਮਚਾਰੀ ਹਿੱਸਾ ਲੈਣਗੇ। ਮੀਟਿੰਗ ਵਿੱਚ ਸਖ਼ਤ ਕਦਮ ਚੁੱਕਣ ਦਾ ਐਲਾਨ ਵੀ ਸੰਭਵ ਹੈ। ਦੂਜੇ ਪਾਸੇ, ਜਲੰਧਰ ਵਿੱਚ ਤਹਿਸੀਲਦਾਰਾਂ ਦੀ ਹੜਤਾਲ ਦੌਰਾਨ ਕਲਰਕ ਸਟਾਫ਼ ਨੇ ਤੀਜੇ ਦਿਨ ਵੀ ਸਮੂਹਿਕ ਛੁੱਟੀ ਜਾਰੀ ਰੱਖੀ। ਮੁਅੱਤਲੀ ਨੂੰ ਲੈ ਕੇ ਕਲਰਕਾਂ ਨੇ ਗੁੱਸਾ ਜ਼ਾਹਿਰ ਕੀਤਾ ਹੈ, ਹਾਲਾਂਕਿ ਇੱਕ ਤਹਿਸੀਲਦਾਰ ਨੇ ਸਵੇਰੇ ਜਲੰਧਰ ਤਹਿਸੀਲ ਵਿੱਚ ਹਾਜ਼ਰੀ ਭਰੀ। ਉਨ੍ਹਾਂ ਕਿਹਾ, “ਜੇ ਕਲਰਕ ਹੜਤਾਲ ‘ਤੇ ਹਨ ਤਾਂ ਮੈਂ ਆਪਣੀ ਸੀਟ ‘ਤੇ ਬੈਠ ਕੇ ਕੀ ਕਰਾਂਗਾ?” ਇਸ ਕਾਰਨ ਤੀਜੇ ਦਿਨ ਵੀ ਲੋਕਾਂ ਦੀਆਂ ਰਜਿਸਟਰੀਆਂ ਦਾ ਕੰਮ ਖੜੋਤ ਵਿੱਚ ਰਿਹਾ।

By Gurpreet Singh

Leave a Reply

Your email address will not be published. Required fields are marked *