ਕਿਰਤ ਮੰਤਰਾਲਾ ਨੇ ਗਿਗ, ਪਲੇਟਫਾਰਮ ਵਰਕਰਾਂ ਨੂੰ ਰਸਮੀ ਮਾਨਤਾ ਲਈ ਈ-ਸ਼੍ਰਮ ਪੋਰਟਲ ’ਤੇ ਰਜਿਸਟਰਡ ਕਰਨ ਲਈ ਕਿਹਾ

ਨਵੀਂ ਦਿੱਲੀ – ਕਿਰਤ ਅਤੇ ਰੋਜ਼ਗਾਰ ਮੰਤਰਾਲਾ ਨੇ ਕਿਹਾ ਕਿ ਉਸ ਨੇ ਗਿਗ ਅਤੇ ਪਲੇਟਫਾਰਮ ਵਰਕਰਾਂ ਨੂੰ ਈ-ਸ਼੍ਰਮ ਪੋਰਟਲ ’ਤੇ ਰਜਿਸਟਰਡ ਕਰਨ ਦੀ ਅਪੀਲ ਕੀਤੀ ਹੈ। ਮੰਤਰਾਲਾ ਨੇ ਕਿਹਾ ਕਿ ਅਜਿਹਾ ਕਰਨ ਨਾਲ ਉਨ੍ਹਾਂ ਨੂੰ ਰਸਮੀ ਮਾਨਤਾ ਮਿਲੇਗੀ ਅਤੇ ਉਹ ਆਯੂਸ਼ਮਾਨ ਭਾਰਤ ਯੋਜਨਾ ਦੇ ਲਾਭ ਲੈ ਸਕਣਗੇ।

ਕਿਰਤ ਮੰਤਰੀ ਨੇ ਇਕ ਬਿਆਨ ’ਚ ਕਿਹਾ ਕਿ ਗਿਗ ਅਤੇ ਪਲੇਟਫਾਰਮ ਅਰਥਵਿਵਸਥਾ ਦਾ ਵਿਸਥਾਰ ਹੋ ਰਿਹਾ ਹੈ। ਇਸ ਦੇ ਤਹਿਤ ਕਿਰਾਏ ਦੀ ਟੈਕਸੀ ਸੇਵਾ, ਸਾਮਾਨ ਦੀ ਸਪਲਾਈ, ਲਾਜਿਸਟਿਕ ਅਤੇ ਪੇਸ਼ੇਵਰ ਸੇਵਾਵਾਂ ਵਰਗੇ ਖੇਤਰਾਂ ’ਚ ਨਵੀਆਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਨੀਤੀ ਆਯੋਗ ਦਾ ਅੰਦਾਜ਼ਾ ਹੈ ਕਿ ਭਾਰਤ ’ਚ ਗਿਗ ਅਰਥਵਿਵਸਥਾ 2024-25 ’ਚ 1 ਕਰੋਡ਼ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਦੇਵੇਗੀ। ਇਸ ਤੋਂ ਬਾਅਦ 2029-30 ਤੱਕ ਇਹ ਅੰਕੜਾ 2.35 ਕਰੋਡ਼ ਤੱਕ ਪਹੁੰਚ ਜਾਵੇਗਾ।

ਦੇਸ਼ ਦੀ ਅਰਥਵਿਵਸਥਾ ’ਚ ਗਿਗ ਅਤੇ ਪਲੇਟਫਾਰਮ ਵਰਕਰਾਂ ਦੇ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ, ਆਮ ਬਜਟ 2025-26 ’ਚ ਈ-ਸ਼੍ਰਮ ਪੋਰਟਲ ਉੱਤੇ ਆਨਲਾਈਨ ਪਲੇਟਫਾਰਮ ਵਰਕਰਾਂ ਦੀ ਰਜਿਸਟ੍ਰੇਸ਼ਨ, ਪਛਾਣ ਪੱਤਰ ਜਾਰੀ ਕਰਨ ਅਤੇ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ (ਏ. ਬੀ.-ਪੀ. ਐੱਮ. ਜੇ. ਏ. ਵਾਈ.) ਦੇ ਤਹਿਤ ਸਿਹਤ ਸੇਵਾਵਾਂ ਦੇਣ ਦਾ ਐਲਾਨ ਕੀਤਾ ਗਿਆ ਹੈ।

By Rajeev Sharma

Leave a Reply

Your email address will not be published. Required fields are marked *