ਖਾਲਸੇ ਦੀ ਜਨਮ ਭੂਮੀ ਤਖਤ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਆਪਸੀ ਟਕਰਾਅ ਹਰ ਹਾਲ ਰੋਕਿਆ ਜਾਵੇ–ਸਾਬਕਾ ਸ੍ਰੌਮਣੀ ਕਮੇਟੀ ਅਧਿਕਾਰੀਆਂ ਦੀ ਜੋਰਦਾਰ ਅਪੀਲ

ਅੰਮ੍ਰਿਤਸਰ, ਨੈਸ਼ਨਲ ਟਾਈਮਜ਼ ਬਿਊਰੋ :- ਮੌਜੂਦਾ ਪੰਥਕ ਹਾਲਾਤਾਂ ਦੇ ਮੱਦੇਨਜ਼ਰ ਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਸ੍ਰ ਕੇਵਲ ਸਿੰਘ ਗਿੱਲ,ਸ੍ਰ ਮਹਿੰਦਰ ਸਿੰਘ ਆਹਲੀ,ਹਰਭਜਨ ਸਿੰਘ ਮਨਾਵਾਂ,ਸੁਖਦੇਵ ਸਿੰਘ ਭੂਰਾ ਕੋਹਨਾਂ,ਕੁਲਵਿੰਦਰ ਸਿੰਘ ਰਮਦਾਸ,ਅਤੇ ਸ੍ਰ ਚਾਨਣ ਸਿੰਘ ਦੀਪੇਵਾਲ ਨੇ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਸਿੱਖ ਪੰਥ ਪਿਛਲੇ ਸਮੇਂ ਵਿੱਚ ਆਪਸੀ ਧੜੇਬੰਦੀ ਦਾ ਸ਼ਿਕਾਰ ਹੋ ਆਪਸੀ ਟਕਰਾਅ ਵਾਲੇ ਮਾਹੌਲ ਵਿੱਚ ਗੁਜ਼ਰ ਰਿਹਾ ਹੈ ।ਜਿਸ ਨਾਲ ਪੰਥ ਵਿਰੋਧੀ ਸ਼ਕਤੀਆਂ ਸਿਰ ਚੁੱਕ ਰਹੀਆਂ ਹਨ ਚਾਹੀਦਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਰੋਸ਼ਨੀ ਲੈ ਕੇ ਪੰਥਕ ਜੁਗਤ ਅਨੁਸਾਰ ਪੰਥ ਦੀ ਚੜਦੀ ਕਲਾ ਲਈ ਸਿਰ ਜੋੜ ਕੇ ਫੈਸਲੇ ਲਏ ਜਾਂਦੇ ।ਅਸੀਂ ਲੰਮਾ ਸਮਾਂ ਪੰਥ ਦੀ ਮਹਾਨ ਸੰਸਥਾ ਵਿੱਚ ਸੇਵਾਵਾਂ ਨਿਭਾਈਆਂ ਹਨ ਪਿਛਲੇ ਦਿਨੀ ਵਾਪਰੀਆਂ ਘਟਨਾਵਾਂ ਨਾਲ ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਸੱਟ ਵੱਜੀ ਹੈ ਉੱਥੇ ਹਰੇਕ ਪੰਥ ਦਰਦੀ ਦਾ ਮਨ ਦੁਖੀ ਹੋਇਆ ਹੈ ਅਤੇ ਇਸ ਪੀੜਾ ਤੋਂ ਅਸੀਂ ਵੀ ਅਣਭਿੱਜ ਨਹੀਂ ਹਾਂ ।ਜਿਸ ਤਰੀਕੇ ਨਾਲ ਦਸ ਮਾਰਚ ਦੇ ਸਮਾਗਮਾਂ ਲਈ ਵੱਡੇ ਪੱਧਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਜਥੇਬੰਦੀਆਂ ਵਿੱਚ ਟਕਰਾਅ ਦੀ ਸਥਿਤੀ ਬਣੀ ਹੈ ਬਹੁਤ ਮੰਦਭਾਗੀ ਹੈ ।ਕਿਉਂਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਲਾਨਾ ਹੋਲਾ ਮੁਹੱਲਾ ਦੇ ਸਮਾਗਮ ਸ਼ੁਰੂ ਹੋ ਚੁੱਕੇ ਹਨ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਜਾ ਰਹੀਆਂ ਹਨ ।ਅਜਿਹੇ ਸਮੇਂ ਕਿਧਰੇ ਆਪਸੀ ਟਕਰਾਅ ਖੂਨੀ ਹੋਲੀ ਵਿੱਚ ਨਾਂ ਤਬਦੀਲ ਹੋ ਜਾਵੇ ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਥ ਦੇ ਵਡੇਰੇ ਹਿੱਤਾਂ ਨੂੰ ਮੁੱਖ ਰੱਖਦਿਆਂ ਕੱਲ ਭਾਵ ਦਸ ਮਾਰਚ ਦੇ ਪ੍ਰੋਗਰਾਮ ਰੱਦ ਕਰਕੇ ਪੰਥਕ ਏਕਤਾ ਵੱਲ ਅੱਗੇ ਵਧਣਾ ਚਾਹੀਦਾ ਹੈ ।

By Gurpreet Singh

Leave a Reply

Your email address will not be published. Required fields are marked *