ਅੰਮ੍ਰਿਤਸਰ ਪੁੱਜੇ ਜਥੇਦਾਰ ਗਿਆਨੀ ਕੁਲਦੀਪ ਸਿੰਘ, ਸਰਕਾਰ ਅੱਗੇ ਰੱਖੀ ਪਹਿਲੀ ਮੰਗ! ਦੇਖੋ

ਅੰਮ੍ਰਿਤਸਰ, ਨੈਸ਼ਨਲ ਟਾਈਮਜ਼ ਬਿਊਰੋ :- ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬਤੌਰ ਕਾਰਜਕਾਰੀ ਜਥੇਦਾਰ ਦਾ ਕਾਰਜਭਾਰ ਸੰਭਾਲਣ ਤੋਂ ਬਾਅਦ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੇਂਦਰ ਸਰਕਾਰ ਅੱਗੇ ਮੰਗ ਰੱਖਦੇ ਕਿਹਾ ਹੈ ਕਿ ਸਿੱਖਾਂ ਦੀ ਲੰਮੇ ਸਮੇਂ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਨੂੰ ਜਲਦ ਪੂਰਾ ਕੀਤਾ ਜਾਵੇ।

ਜਥੇਦਾਰ ਗੜਗੱਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਨਗਰੀ ਨੂੰ ਜਿੱਥੇ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਉੱਥੇ ਨਾਲ ਹੀ ਸ੍ਰੀ ਅਨੰਦਪੁਰ ਸਾਹਿਬ ਨੂੰ ਵੀ ਪਵਿੱਤਰ ਸ਼ਹਿਰ ਦਾ ਦਰਜਾ ਮਿਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਾਡਾ ਪੰਥ ਇੱਕ ਹੈ ਅਤੇ ਪੰਥ ਹਮੇਸ਼ਾ ਹੀ ਵਿਰੋਧੀਆਂ ਦਾ ਡੱਟ ਕੇ ਮੁਕਾਬਲਾ ਕਰਦਾ ਹੈ। ਜਦੋਂ ਪੰਥ ਵਿਹਲਾ ਹੁੰਦਾ ਹੈ ਤਾਂ ਉਦੋਂ ਆਪਸ ਵਿੱਚ ਲੜ ਲੈਂਦਾ ਹੈ।

ਨਿਹੰਗ ਸਿੰਘ ਜਥੇਬੰਦੀਆਂ ਦੇ ਵਿਰੋਧ ‘ਚ ਉਹਨਾਂ ਕਿਹਾ ਕਿ ਇਹ ਦਲ ਪੰਥ ਜਥੇਬੰਦੀਆਂ ਸਾਡੀਆਂ ਆਪਣੀਆਂ ਹਨ ਅਤੇ ਇਹਨਾਂ ਦਾ ਸਤਿਕਾਰ ਹਮੇਸ਼ਾ ਹੀ ਰਿਹਾ ਹੈ । ਉਹਨਾਂ ਕਿਹਾ ਕਿ ਦੋ ਦਸੰਬਰ ਨੂੰ ਹੋਏ ਫੈਸਲੇ ਨੂੰ ਬਦਲਿਆ ਨਹੀਂ ਜਾ ਸਕਦਾ ਉਸ ਨੂੰ ਲਾਗੂ ਕਰਾਉਣ ਦੇ ਲਈ ਜਿਹੜਾ ਵੀ ਜਥੇਦਾਰ ਮੌਜੂਦ ਹੋਵੇਗਾ ਉਹ ਆਪਣੀ ਡਿਊਟੀ ਬਾਖ਼ੂਬੀ ਨਿਭਾਵੇਗਾ। ਭਾਵੇਂ ਉਹਨਾਂ ਨੂੰ ਹੁਣ ਇਸ ਤਖ਼ਤ ‘ਤੇ ਸੇਵਾ ਦਾ ਮੌਕਾ ਮਿਲਿਆ ਹੈ।

By Gurpreet Singh

Leave a Reply

Your email address will not be published. Required fields are marked *