ਅੱਜ ਲੱਗੇਗੀ ਮੋਹਰ! ਦਿੱਲੀ ਚ ਯਮੁਨਾ ‘ਤੇ ਕਰੂਜ਼ ਸੇਵਾ ਦੀ ਸ਼ੁਰੂਆਤ

ਨੈਸ਼ਨਲ ਟਾਈਮਜ਼ ਬਿਊਰੋ :- ਦਿੱਲੀ ਵਿੱਚ ਯਮੁਨਾ ਨਦੀ ‘ਤੇ ਕਰੂਜ਼ ਸੇਵਾ ਸ਼ੁਰੂ ਕਰਨ ਲਈ ਅੱਜ ਸਮਝੌਤੇ ‘ਤੇ ਦਸਤਖਤ ਹੋਣਗੇ। ਇਹ ਕਰੂਜ਼ ਸੋਨੀਆ ਵਿਹਾਰ ਤੋਂ ਜਗਤਪੁਰ (ਸ਼ਨੀ ਮੰਦਰ) ਤੱਕ 6 ਕਿਲੋਮੀਟਰ ਲੰਬੇ ਜਲ ਮਾਰਗ ‘ਤੇ ਚੱਲੇਗਾ।

ਕਿਵੇਂ ਹੋਵੇਗੀ ਯਾਤਰਾ?

ਕਿਸ਼ਤੀਆਂ: ਇਹ ਦੋ ਕਰੂਜ਼ ਕਿਸ਼ਤੀਆਂ ਸੂਰਜੀ ਉਰਜਾ ਜਾਂ ਇਲੈਕਟ੍ਰਿਕ ਬੈਟਰੀ ‘ਤੇ ਚੱਲਣਗੀਆਂ।

ਮਾਰਗ: ਕਰੂਜ਼ ਸੋਨੀਆ ਵਿਹਾਰ ਤੋਂ ਜਗਤਪੁਰ (ਸ਼ਨੀ ਮੰਦਰ) ਜਾਵੇਗਾ ਤੇ ਫਿਰ ਵਾਪਸ ਆਉਂਦੇ ਹੋਏ 7-8 ਕਿਲੋਮੀਟਰ ਦੀ ਯਾਤਰਾ ਕਰੇਗਾ।ਸਹੂਲਤਾਂ: ਫਲੋਟਿੰਗ ਜੈੱਟੀ, ਨੇਵੀਗੇਸ਼ਨ ਸਿਸਟਮ ਅਤੇ ਚਾਰਜਿੰਗ ਸਟੇਸ਼ਨ ਵੀ ਬਣਾਏ ਜਾਣਗੇ।

ਇਸ ਕਰੂਜ਼ ਸੇਵਾ ਨੂੰ ਦਿੱਲੀ ਟੂਰਿਜ਼ਮ ਐਂਡ ਟ੍ਰਾਂਸਪੋਰਟੇਸ਼ਨ ਡਿਵੈਲਪਮੈਂਟ ਕਾਰਪੋਰੇਸ਼ਨ (DTTDC) ਨੇ ਤਿਆਰ ਕੀਤਾ ਹੈ। ਇਸ ਦੇ ਨਾਲ ਦਿੱਲੀ ਜਲ ਬੋਰਡ, ਭਾਰਤੀ ਅੰਦਰੂਨੀ ਜਲ ਮਾਰਗ ਅਥਾਰਟੀ, ਦਿੱਲੀ ਵਿਕਾਸ ਅਥਾਰਟੀ ਅਤੇ ਹੜ੍ਹ ਕੰਟਰੋਲ ਵਿਭਾਗ ਵੀ ਸ਼ਾਮਲ ਹਨ।ਇਹ ਦਿੱਲੀ ਵਿੱਚ ਪਹਿਲੀ ਵਾਰ ਹੋਵੇਗਾ ਕਿ ਲੋਕ ਯਮੁਨਾ ‘ਤੇ ਕਰੂਜ਼ ਦੀ ਯਾਤਰਾ ਕਰ ਸਕਣਗੇ।

By Rajeev Sharma

Leave a Reply

Your email address will not be published. Required fields are marked *