ਹਰਿਆਣਾ ਸ਼ਹਿਰੀ ਸਥਾਨਕ ਸੰਸਥਾ ਚੋਣਾਂ: 26 ਵਾਰਡ ਮੈਂਬਰ ਬਿਨਾਂ ਮੁਕਾਬਲਾ ਚੁਣੇ ਗਏ

ਚੰਡੀਗੜ, 11 ਮਾਰਚ – ਹਰਿਆਣਾ ਦੇ ਰਾਜ ਚੋਣ ਕਮਿਸ਼ਨਰ ਸ੍ਰੀ ਧਨਪਤ ਸਿੰਘ ਨੇ ਦੱਸਿਆ ਕਿ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਵਿੱਚ ਨਗਰ ਨਿਗਮਾਂ, ਨਗਰ ਪ੍ਰੀਸ਼ਦਾਂ ਅਤੇ ਨਗਰ ਕਮੇਟੀਆਂ ਵਿੱਚ 26 ਵਾਰਡ ਮੈਂਬਰ ਬਿਨਾਂ ਮੁਕਾਬਲਾ ਚੁਣੇ ਗਏ ਹਨ। ਸਬੰਧਤ ਰਿਟਰਨਿੰਗ ਅਫ਼ਸਰ ਵੱਲੋਂ ਸਾਰੇ ਚੁਣੇ ਗਏ ਵਾਰਡ ਮੈਂਬਰਾਂ ਨੂੰ ਬਿਨਾਂ ਮੁਕਾਬਲਾ ਚੁਣੇ ਜਾਣ ਦੇ ਸਰਟੀਫਿਕੇਟ ਵੀ ਜਾਰੀ ਕੀਤੇ ਗਏ ਹਨ।

ਰਾਜ ਚੋਣ ਕਮਿਸ਼ਨਰ ਸ਼੍ਰੀ ਧਨਪਤ ਸਿੰਘ ਨੇ ਵਿਸਥਾਰ ਵਿੱਚ ਦੱਸਿਆ ਕਿ ਨਗਰ ਨਿਗਮ ਫਰੀਦਾਬਾਦ ਦੇ ਵਾਰਡ ਨੰਬਰ 36 ਤੋਂ ਕੁਲਦੀਪ ਸਿੰਘ, ਨਗਰ ਨਿਗਮ ਗੁਰੂਗ੍ਰਾਮ ਦੇ ਵਾਰਡ ਨੰਬਰ 22 ਤੋਂ ਵਿਕਾਸ ਯਾਦਵ, ਨਗਰ ਨਿਗਮ ਕਰਨਾਲ ਦੇ ਵਾਰਡ ਨੰਬਰ 8 ਤੋਂ ਸੰਕਲਪ ਭੰਡਾਰੀ ਅਤੇ ਵਾਰਡ ਨੰਬਰ 11 ਤੋਂ ਸੰਜੀਵ ਕੁਮਾਰ ਮਹਿਤਾ ਅਤੇ ਨਗਰ ਨਿਗਮ ਯਮੁਨਾਨਗਰ ਦੇ ਵਾਰਡ ਨੰਬਰ 9 ਤੋਂ ਭਾਵਨਾ ਨੂੰ ਬਿਨਾਂ ਵਿਰੋਧ ਵਾਰਡ ਮੈਂਬਰ ਚੁਣਿਆ ਗਿਆ ਹੈ।

ਇਸੇ ਤਰ੍ਹਾਂ ਨਗਰ ਕੌਂਸਲ ਅੰਬਾਲਾ ਸਦਰ ਦੇ ਵਾਰਡ ਨੰਬਰ 24 ਤੋਂ ਮਹੇਸ਼ ਨਗਰ, ਨਗਰ ਕੌਂਸਲ ਥਾਨੇਸਰ ਦੇ ਵਾਰਡ ਨੰਬਰ 7 ਤੋਂ ਨਿਸ਼ਾ ਰਾਣੀ ਅਤੇ ਵਾਰਡ ਨੰਬਰ 32 ਤੋਂ ਸੁਧੀਰ ਕੁਮਾਰ ਚੁੱਘ ਬਿਨਾਂ ਮੁਕਾਬਲਾ ਵਾਰਡ ਮੈਂਬਰ ਚੁਣੇ ਗਏ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਲੋਹਾਰੂ (ਭਿਵਾਨੀ) ਦੇ ਵਾਰਡ ਨੰਬਰ 4 ਤੋਂ ਮਹੇਸ਼, ਸਿਵਾਨੀ (ਭਿਵਾਨੀ) ਦੇ ਵਾਰਡ ਨੰਬਰ 9 ਤੋਂ ਦੀਪ ਚੰਦ, ਬੇਰੀ (ਝੱਜਰ) ਦੇ ਵਾਰਡ ਨੰਬਰ 4 ਤੋਂ ਸੁਰੇਸ਼, ਜੁਲਾਨਾ (ਜੀਂਦ) ਦੇ ਵਾਰਡ ਨੰਬਰ 4 ਤੋਂ ਮੋਨੂੰ ਅਤੇ ਸੰਦੀਪ, ਕਲਾਇਤ (ਕੈਥਲ) ਦੇ ਵਾਰਡ ਨੰਬਰ 8 ਤੋਂ ਮਹੀਪਾਲ ਅਤੇ ਵਾਰਡ ਨੰਬਰ 16 ਤੋਂ ਨੀਲਮ ਦੇਵੀ, ਵਾਰਡ ਨੰਬਰ 2 ਤੋਂ ਕਰਨਜੀਤ ਕੌਰ ਅਤੇ ਪੁੰਡਰੀ (ਕੈਥਲ) ਦੇ ਵਾਰਡ ਨੰਬਰ 11 ਤੋਂ ਸੰਗੀਤਾ ਰਾਣੀ, ਇੰਦਰੀ (ਕਰਨਾਲ) ਦੇ ਵਾਰਡ ਨੰਬਰ 2 ਤੋਂ ਸ਼ਸ਼ੀ ਕਾਂਤਾ, ਵਾਰਡ ਨੰਬਰ 4 ਤੋਂ ਅਨਿਲ ਕੁਮਾਰ ਅਤੇ ਵਾਰਡ ਨੰਬਰ 14 ਤੋਂ ਜਿਤੇਂਦਰ ਕੁਮਾਰ, ਹਾਥਿਨ (ਪਲਵਲ) ਦੇ ਵਾਰਡ ਨੰਬਰ 6 ਤੋਂ ਉਰਮਿਲ, ਵਾਰਡ ਨੰਬਰ 10 ਤੋਂ ਸੰਤੋਸ਼ ਅਤੇ ਵਾਰਡ ਨੰਬਰ 11 ਤੋਂ ਸਿਰਤੁਲ ਨਿਸ਼ਾ, ਖਰਖੋਦਾ (ਸੋਨੀਪਤ) ਦੇ ਵਾਰਡ ਨੰਬਰ 12 ਤੋਂ ਪੂਨਮ, ਤਾਵਾਡੂ (ਗੁਰੂਗ੍ਰਾਮ) ਦੇ ਵਾਰਡ ਨੰਬਰ 1 ਤੋਂ ਬਿਮਲਾ ਦੇਵੀ ਅਤੇ ਲਾਡਵਾ ਕਰਨ ਸਿੰਘ ਨੂੰ ਵਾਰਡ ਨੰਬਰ 11 (ਕੁਰੂਕਸ਼ੇਤਰ) ਤੋਂ ਬਿਨਾਂ ਮੁਕਾਬਲਾ ਵਾਰਡ ਮੈਂਬਰ ਚੁਣਿਆ ਗਿਆ ਹੈ।

By Balwinder Singh

Leave a Reply

Your email address will not be published. Required fields are marked *