ਨੈਸ਼ਨਲ ਟਾਈਮਜ਼ ਬਿਊਰੋ :- ਇੱਥੇ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਕੁਝ ਮਾਪਿਆਂ ਨੇ ਨਵਜਨਮੀ ਕੁੜੀ ਨੂੰ ਕੂੜੇ ਦੇ ਢੇਰ ‘ਤੇ ਛੱਡ ਦਿੱਤਾ। ਇਹ ਵਾਰਦਾਤ ਨਾ ਸਿਰਫ਼ ਸਮਾਜ ਦੀ ਨੈਤਿਕਤਾ ‘ਤੇ ਸਵਾਲ ਖੜ੍ਹਦੀ ਕਰਦੀ ਹੈ, ਬਲਕਿ ਇਨਸਾਨੀਅਤ ਨੂੰ ਵੀ ਸ਼ਰਮਸਾਰ ਕਰਦੀ ਹੈ।
ਇਸ ਮਾਮਲੇ ‘ਤੇ ਆਪਣੀ ਗੰਭੀਰ ਚਿੰਤਾ ਜ਼ਾਹਰ ਕਰਦੇ ਹੋਏ ਇੰਸਪੈਕਟਰ ਜਸਕੰਵਲ, SHO ਜ਼ੀਰਕਪੁਰ ਨੇ ਕਿਹਾ, “ਅਸੀਂ ਲੋਕ ਰੱਬ ਦੀ ਰਚਨਾ ਨਾਲ ਖੇਡ ਰਹੇ ਹਾਂ। ਅਜਿਹੀਆਂ ਘਟਨਾਵਾਂ ਨੂੰ ਕਿਸੇ ਵੀ ਕੀਮਤ ‘ਤੇ ਰੋਕਣਾ ਚਾਹੀਦਾ ਹੈ। ਜੇਕਰ ਕੋਈ ਦੰਪਤੀ ਮਹਿਸੂਸ ਕਰਦਾ ਹੈ ਕਿ ਉਹ ਆਪਣੇ ਬੱਚੇ ਦੀ ਪਰਵਰਿਸ਼ ਨਹੀਂ ਕਰ ਸਕਦੇ, ਤਾਂ ਉਹ ਮੈਨੂੰ ਸੰਪਰਕ ਕਰਨ। ਅਸੀਂ ਸਮਾਜ ਸੇਵਕਾਂ ਦੀ ਮਦਦ ਨਾਲ ਅਜਿਹਾ ਪ੍ਰਬੰਧ ਕਰਾਂਗੇ, ਤਾਂ ਜੋ ਇਹ ਨਵਜਨਮੀ ਕਿਸੇ ਅਜਿਹੀ ਪਰਿਵਾਰ ਵਿੱਚ ਪਹੁੰਚੇ, ਜਿੱਥੇ ਉਸ ਦੀ ਸੱਚਮੁੱਚ ਲੋੜ ਹੋਵੇ।”
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਵਜਨਮੇ ਬੱਚਿਆਂ ਨੂੰ ਤਿਆਗਣ ਦੀ ਬਜਾਏ, ਉਨ੍ਹਾਂ ਦੀ ਜ਼ਿੰਦਗੀ ਬਚਾਉਣ ਲਈ ਕੋਸ਼ਿਸ਼ ਕਰਨ। ਸਮਾਜ ਦੇ ਹਰ ਵਿਅਕਤੀ ਦੀ ਜ਼ਿੰਮੇਵਾਰੀ ਹੈ ਕਿ ਅਜਿਹੀਆਂ ਸ਼ਰਮਨਾਕ ਘਟਨਾਵਾਂ ਨੂੰ ਰੋਕਣ ਲਈ ਆਪਣੇ ਪੱਧਰ ‘ਤੇ ਯੋਗਦਾਨ ਪਾਵੇ।