ਲੋਕਾਂ ਲਈ ਖੜ੍ਹੀ ਹੋ ਸਕਦੀ ਵੱਡੀ ਮੁਸੀਬਤ! ਪੰਜਾਬ ‘ਚ 14 ਮਾਰਚ ਨੂੰ ਲੈ ਕੇ ਹੋਇਆ ਵੱਡਾ ਐਲਾਨ

ਜਲੰਧਰ – ਸ਼ਾਪਿੰਗ ਕਰਨ ਵਾਲਿਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਹੋਲੀ ਦੇ ਮੌਕੇ ਉਤੇ 14 ਮਾਰਚ ਨੂੰ ਇਲੈਕਟ੍ਰਾਨਿਕ ਅਤੇ ਇਲੈਕਟੀਕਲ ਦੀਆਂ 13 ਮਾਰਕਿਟਾਂ ਬੰਦ ਰਹਿਣਗੀਆਂ। ਇਨ੍ਹਾਂ ਮਾਰਕਿਟਾਂ ਵਿਚ ਫਗਵਾੜਾ ਗੇਟ, ਮਿਲਾਪ ਚੌਂਕ, ਰੇਲਵੇ ਰੋਡ, ਸ਼ਹੀਦ ਭਗਤ ਸਿੰਘ ਚੌਂਕ, ਪ੍ਰਤਾਪ ਬਾਗ, ਚਹਾਰ ਬਾਗ, ਸ਼ੇਰੇ ਪੰਜਾਬ ਮਾਰਿਕਟ, ਗੁਰੂ ਨਾਨਕ ਮਾਰਕਿਟ, ਸਿੰਧੂ ਮਾਰਕਿਟ, ਆਹੂਜਾ ਮਾਰਕਿਟ ਅਤੇ ਕ੍ਰਿਸ਼ਨਾ ਮਾਰਕਿਟ ਸ਼ਾਮਲ ਹਨ। ਇਹ ਜਾਣਕਾਰੀ ਸੰਯੁਕਤ ਰੂਪ ਨਾਲ ਇਲੈਕਟ੍ਰਾਨਿਕ ਮਾਰਕਿਟ ਦੇ ਪ੍ਰਧਾਨ ਬਲਜੀਤ ਸਿੰਘ ਆਹਲੂਵਾਲੀਆ ਅਤੇ ਇਲੈਕਟ੍ਰੀਕਲ ਮਾਰਕਿਟ ਦੇ ਪ੍ਰਧਾਨ ਅਮਿਤ ਸਹਿਗਲ ਨੇ ਦਿੱਤੀ। ਉਨ੍ਹਾਂ ਕਿਹਾ ਕਿ ਮਾਰਕਿਟਾਂ ਦੇ ਮੈਂਬਰਾਂ ਨੇ ਮਿਲ ਕੇ ਇਹ ਫ਼ੈਸਲਾ ਲਿਆ ਹੈ। 

PunjabKesari

ਅਟਾਰੀ ਬਾਜ਼ਾਰ ਸਣੇ ਇਹ ਬਾਜ਼ਾਰ ਵੀ ਰਹਿਣਗੇ ਬੰਦ 
ਹੋਲੀ ਦੇ ਤਿਉਹਾਰ ਦੇ ਸਬੰਧ ਵਿਚ ਅਟਾਰੀ ਬਾਜ਼ਾਰ ਅਤੇ ਆਲੇ-ਦੁਆਲੇ ਦਾ ਹੋਲਸੇਲ ਇਲਾਕਾ ਸ਼ੁੱਕਰਵਾਰ 14 ਮਾਰਚ ਨੂੰ ਬੰਦ ਰਹੇਗਾ। ਇਹ ਜਾਣਕਾਰੀ ਦਿੰਦੇ ਹੋਏ ਦਿ ਹੋਲਸੇਲ ਜਨਰਲ ਮਰਚੈਂਟਸ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਬੱਗਾ, ਜਨਰਲ ਸੈਕਟਰੀ ਅਨਿਲ ਨਿਸ਼ਚਲ ਅਤੇ ਚੇਅਰਮੈਨ ਭੁਪਿੰਦਰ ਜੈਨ ਨੇ ਦੱਸਿਆ ਕਿ ਅਟਾਰੀ ਬਾਜ਼ਾਰ ਦੇ ਨਾਲ ਲੱਗਦੇ ਬਰਤਨ ਬਾਜ਼ਾਰ, ਗੁਰੂ ਬਾਜ਼ਾਰ, ਪਾਪੜੀ ਬਾਜ਼ਾਰ, ਲਾਲ ਬਾਜ਼ਾਰ, ਪੀਰ ਬੋਦਲਾਂ ਬਾਜ਼ਾਰ, ਭੱਟ ਮਾਰਕਿਟ, ਵਿਆਸ ਮਾਰਕਿਟ, ਕੈਂਚੀਆਂ ਵਾਲੀ ਗਲੀ, ਕਾਦੇ ਸ਼ਾਹ ਚੌਕ ਅਤੇ ਪੰਜਪੀਰ ਬਾਜ਼ਾਰ ਆਦਿ ਵਿਚ ਸਥਿਤ ਮਨਿਆਰੀ, ਹੌਜ਼ਰੀ, ਰੈਡੀਮੇਡ ਗਾਰਮੈਂਟਸ, ਆਰਟੀਫੀਸ਼ੀਅਲ ਜਿਊਲਰੀ, ਪਲਾਸਟਿਕ ਗੁੱਡਜ਼ ਅਤੇ ਜਨਰਲ ਮਰਚੈਂਟਸ ਦੀਆਂ ਸਾਰੀਆਂ ਦੁਕਾਨਾਂ ਪੂਰਾ ਦਿਨ ਬੰਦ ਰਹਿਣਗੀਆਂ।

PunjabKesari

ਅੱਡਾ ਹੁਸ਼ਿਆਰਪੁਰ, ਅੱਡਾ ਟਾਂਡਾ ਤੇ ਮਾਈ ਹੀਰਾਂ ਗੇਟ ਟ੍ਰੇਡਰਜ਼ ਐਸੋਸੀਏਸ਼ਨ ਹੋਲੀ ’ਤੇ ਬਾਜ਼ਾਰ ਰੱਖੇਗੀ ਬੰਦ
ਉਥੇ ਹੀ ਅੱਡਾ ਹੁਸ਼ਿਆਰਪੁਰ, ਅੱਡਾ ਟਾਂਡਾ ਅਤੇ ਮਾਈ ਹੀਰਾਂ ਗੇਟ ਟ੍ਰੇਡਰਜ਼ ਐਸੋਸੀਏਸ਼ਨ (ਰਜਿ.) ਵੱਲੋਂ ਹੋਲੀ ਦੇ ਤਿਉਹਾਰ ਦੇ ਸਬੰਧ ਵਿਚ 14 ਮਾਰਚ ਨੂੰ ਬਾਜ਼ਾਰ ਬੰਦ ਰੱਖਿਆ ਜਾਵੇਗਾ। ਐਸੋਸੀਏਸ਼ਨ ਦੇ ਪ੍ਰਧਾਨ ਦੀਪਕ ਜੋਸ਼ੀ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਇਹ ਫ਼ੈਸਲਾ ਲਿਆ ਗਿਆ ਕਿ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਿਉਹਾਰ ਦੇ ਮੱਦੇਨਜ਼ਰ ਬਾਜ਼ਾਰ ਨੂੰ ਬੰਦ ਰੱਖਿਆ ਜਾਵੇਗਾ। ਉਨਾਂ ਕਿਹਾ ਕਿ ਸ਼ੁੱਕਰਵਾਰ ਨੂੰ ਐਸੋਸੀਏਸ਼ਨ ਅਧੀਨ ਆਉਂਦੀਆਂ ਸਾਰੀਆਂ ਦੁਕਾਨਾਂ ਪੂਰੀ ਤਰ੍ਹਾਂ ਨਾਲ ਬੰਦ ਰੱਖੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕਿਤਾਬਾਂ ਅਤੇ ਸਟੇਸ਼ਨਰੀ ਦੇ ਸੀਜ਼ਨ ਨੂੰ ਵੇਖਦੇ ਹੋਏ ਆਖਰੀ ਐਤਵਾਰ ਨੂੰ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ।

By Gurpreet Singh

Leave a Reply

Your email address will not be published. Required fields are marked *