ਨੈਸ਼ਨਲ ਟਾਈਮਜ਼ ਬਿਊਰੋ :- ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਅਤੇ 5 ਮੈਂਬਰੀ ਕਮੇਟੀ ਦੇ ਭਵਿੱਖ ‘ਤੇ ਵੱਡਾ ਸਵਾਲ ਖੜ੍ਹ ਗਿਆ ਹੈ। ਇਹ ਕਮੇਟੀ ਅਕਾਲ ਤਖ਼ਤ ਦੇ ਪੁਰਾਣੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਵਲੋਂ 2 ਦਸੰਬਰ, 2024 ਨੂੰ ਗਠਿਤ ਕੀਤੀ ਗਈ ਸੀ, ਜਿਸਦੀ ਭਰਤੀ ਮੁਹਿੰਮ ਦੀ ਸ਼ੁਰੂਆਤ 18 ਮਾਰਚ, 2025 ਤੋਂ ਹੋਣੀ ਸੀ। ਪਰ ਪੰਥ ਵਿਚਯੇਹ ਵੱਡਾ ਸਵਾਲ ਬਣਿਆ ਹੋਇਆ ਹੈ ਕਿ ਹੁਣ, ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਤੋਂ ਬਾਅਦ, ਇਹ ਮੁਹਿੰਮ ਜਾਰੀ ਰਹੇਗੀ ਜਾਂ ਨਹੀਂ, ਇਹ ਸਿੱਖ ਪੰਥ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਕੁਲਦੀਪ ਸਿੰਘ ਗੜਗੱਜ ਨੇ ਮੀਡਿਆ ਨੂੰ ਸੰਭੋਦਨ ਕਰਦੇ ਇਹ ਵੀ ਕਿਹਾ ਕਿ “ਅਕਾਲ ਤਖ਼ਤ ਦੇ ਹੁਕਮ ਅਟੱਲ ਹੁੰਦੇ ਹਨ,” ਪਰ ਉਨ੍ਹਾਂ ਨੇ ਇਹ ਵੀ ਦੱਸਿਆ ਕਿ “ਭਰਤੀ ਮੁਹਿੰਮ ਵਰਗੇ ਛੋਟੇ ਮੁੱਦਿਆਂ ‘ਤੇ ਨਜ਼ਰਸਾਨੀ ਹੋ ਸਕਦੀ ਹੈ।” ਹੁਣ ਇਹ ਸ਼ੱਕ ਪੈਦਾ ਹੋ ਗਿਆ ਕਿ ਕੀ 5 ਮੈਂਬਰੀ ਕਮੇਟੀ, ਜਿਸਦੀ ਸ਼ੁਰੂਆਤ 18 ਮਾਰਚ ਤੋਂ ਹੋਣੀ ਸੀ, ਉਹ ਕੰਮ ਕਰੇਗੀ ਜਾਂ ਨਹੀਂ?
ਪੰਥ ਅੰਦਰ ਇਹ ਵੀ ਸਵਾਲ ਉੱਠ ਰਿਹਾ ਹੈ ਕਿ ਜੇਕਰ ਦੋ ਦਸੰਬਰ ਦੇ ਹੋਰ ਹੁਕਮਨਾਮੇ ਨਹੀਂ ਬਦਲ ਸਕਦੇ, ਤਾਂ ਫਿਰ ਭਰਤੀ ਮੁਹਿੰਮ ‘ਤੇ ਨਜ਼ਰਸਾਨੀ ਦੀ ਗੱਲ ਕਿਉਂ ਕੀਤੀ ਜਾ ਰਹੀ ਹੈ? ਕੀ ਇਹ ਪੰਥਕ ਅਸੂਲਾਂ ‘ਤੇ ਖੁਲ੍ਹਾ ਹਮਲਾ ਨਹੀਂ?
ਭਵਿੱਖ: ਕੀ ਹੋਵੇਗਾ ਅਕਾਲੀ ਦਲ ਦੀ ਭਰਤੀ ਮੁਹਿੰਮ ਦਾ?
ਕੀ 18 ਮਾਰਚ ਨੂੰ 5 ਮੈਂਬਰੀ ਕਮੇਟੀ ਆਪਣੀ ਮੁਹਿੰਮ ਜਾਰੀ ਰੱਖੇਗੀ?
ਕੀ ਨਵੇਂ ਜਥੇਦਾਰ ਪਿਛਲੇ ਫੈਸਲੇ ਬਦਲਣਗੇ ਜਾਂ ਨਹੀਂ?
ਕੀ ਇਹ ਵਿਵਾਦ ਸਿੱਖ ਪੰਥ ਨੂੰ ਹੋਰ ਵੰਡ ਦੇ ਰਾਹ ‘ਤੇ ਲੈ ਜਾਵੇਗਾ?
ਇਹਨਾਂ ਸਵਾਲਾਂ ਦੇ ਜਵਾਬ ਹਾਲੇ ਅਣਸੁੱਤੇ ਹਨ, ਪਰ ਇੱਕ ਗੱਲ ਤਾਂ ਪੱਕੀ ਹੈ—ਅਕਾਲ ਤਖ਼ਤ ‘ਤੇ ਲਗਾਤਾਰ ਉਠ ਰਹੀਆਂ ਗੁੰਝਲਦਾਰ ਸਿਆਸਤਾਂ ਨੇ ਪੰਥ ਨੂੰ ਗਹਿਰੀ ਚਿੰਤਾ ਵਿੱਚ ਸੁੱਟ ਦਿੱਤਾ ਹੈ ਤੇ ਨਵੇਂ ਬਣੇ ਜਥੇਦਾਰ ਨੂੰ ਹਾਲੇ ਤੱਕ ਪੂਰਨ ਤੌਰ ਤੇ ਪੰਥ ਵੱਲੋਂ ਪ੍ਰਵਾਨਗੀ ਨਹੀਂ ਮਿਲੀ, ਇਹਨਾ ਸਾਰੇ ਸਵਾਲਾਂ ਚ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇੱਕ ਪ੍ਰੈਸ ਵਾਰਤਾ ਦੌਰਾਨ ਇਹ ਗੱਲ ਆਖੀ ਹੈ ਕਿ “ਮੈਂ ਅਕਾਲੀ ਦੱਲ ਦਾ ਨੁਮਾਇੰਦਾ ਨਹੀਂ, ਪੰਥ ਦਾ ਹਾਂ, ਜੇ ਪੰਥ ਨੂੰ ਨਹੀਂ ਪਰਵਾਣ ਤਾਂ ਛੱਡ ਦਿਆਂਗਾ ਜਿੰਮੇਵਾਰੀ”
