ਵਿਕਾਸ ਜਾਂ ਦਿਖਾਵਾ? ਕੇਜਰੀਵਾਲ-ਮਾਨ ਦੇ ਕਾਫਲੇ ਲਈ ਅਧੂਰੇ ਪੁਲ ਦੀ ਅਸਥਾਈ ਮੁਰਮੱਤ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਸਰਕਾਰ ਦਾ ਫੇਲੀਅਰ ਆਇਆ ਸਾਹਮਣੇ, ਜ਼ਿਕਰ ਯੋਗ ਹੈ ਕਿ ਬੀਤੇ ਦਿਨੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਦੇ ਤਿੰਨ ਸਾਲ ਪੂਰੇ ਹੋਣ ਤੇ ਅੰਮ੍ਰਿਤਸਰ ਵਿਖੇ ਧਾਰਮਿਕ ਸਥਾਨਾਂ ਤੇ ਨਤਮਸਤਕ ਹੋਣ ਪਹੁੰਚੇ ਸਨ ਉੱਥੇ ਹੀ ਇੱਕ ਤਸਵੀਰ ਸਾਹਮਣੇ ਆਈ ਜਿੱਥੇ ਕਿ ਪਾਵਨ ਰਾਮ ਤੀਰਥ ਰੋਡ ਨੂੰ ਜਾਂਦਾ ਰਸਤਾ ਜੋ ਕਿ ਬਾਈਪਾਸ ਸਥਿਤ ਪੁਲ ਦੀ ਉਸਾਰੀ ਜੋ ਪਿਛਲੇ ਅੱਠਾਂ ਸਾਲਾਂ ਤੋਂ ਰੁਕੀ ਹੋਈ ਹੈ ਜਦ ਆਪ ਸੁਪਰੀਮੋ ਅਤੇ ਸੀਐਮ ਦਾ ਕਾਫਲਾ ਉਥੋਂ ਗੁਜ਼ਰਨਾ ਸੀ ਤਾਂ ਪੁਲ ਦੀ ਉਸਾਰੀ ਨਾ ਹੋਣ ਕਾਰਨ ਪੁਲ ਦਾ ਇਸ ਤਰੀਕੇ ਨਾਲ ਘੁੰਡ ਕੱਢ ਦਿੱਤਾ ਗਿਆ ਇਹ ਤਸਵੀਰ ਦਰਸ਼ਾ ਰਹੀ ਹੈ ਕਿ ਪੰਜਾਬ ਸਰਕਾਰ ਅਤੇ ਅੰਮ੍ਰਿਤਸਰ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਨਜ਼ਰ ਆ ਰਹੀ ਹੈ।

By Gurpreet Singh

Leave a Reply

Your email address will not be published. Required fields are marked *