ਨੈਸ਼ਨਲ ਟਾਈਮਜ਼ ਬਿਊਰੋ :- ਏਅਰ ਇੰਡੀਆ ਦੀ ਉਡਾਣ AI2845 ਵਿੱਚ ਇੱਕ ਦੁੱਖਦਾਈ ਘਟਨਾ ਵਾਪਰੀ, ਜਦ ਲਖਨਊ ਦੇ ਚੌਧਰੀ ਚਰਨ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਣ ਮਗਰੋਂ ਇੱਕ ਯਾਤਰੀ ਨੂੰ ਮ੍ਰਿਤ ਪਾਇਆ ਗਿਆ। ਇਹ ਉਡਾਣ ਸ਼ੁੱਕਰਵਾਰ ਸਵੇਰੇ 8:10 ਵਜੇ ਨਵੀਂ ਦਿੱਲੀ ਤੋਂ ਲਖਨਊ ਪਹੁੰਚੀ ਸੀ।
ਮ੍ਰਿਤਕ ਦੀ ਪਹਿਚਾਣ ਆਸਿਫ ਉਲਹਾ ਅਨਸਾਰੀ ਵਜੋਂ ਹੋਈ ਹੈ। ਸਮੇਂ ਉੱਡਾਣ ਦੌਰਾਨ, ਜਦ ਏਅਰ ਹੋਸਟਸ ਉਸ ਦੀ ਖਾਣ-ਪੀਣ ਦੀ ਤਸ਼ਤਰੀ ਹਟਾਉਣ ਲਈ ਆਈ, ਤਾਂ ਉਨ੍ਹਾਂ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਉਨ੍ਹਾਂ ਦੇ ਨੇੜੇ ਬੈਠੇ ਕੁਝ ਡਾਕਟਰਾਂ ਨੇ ਉਨ੍ਹਾਂ ਦੀ ਜਾਂਚ ਕੀਤੀ ਅਤੇ ਨਬਜ਼ ਬੰਦ ਹੋਣ ਦੀ ਪੁਸ਼ਟੀ ਕੀਤੀ। ਇਹ ਵੀ ਸਾਹਮਣੇ ਆਇਆ ਕਿ ਉਨ੍ਹਾਂ ਨੇ ਨਾ ਤਾਂ ਆਪਣੀ ਸੀਟਬੈਲਟ ਖੋਲ੍ਹੀ ਸੀ, ਨਾ ਹੀ ਆਪਣੇ ਭੋਜਨ ਨੂੰ ਹੱਥ ਲਾਇਆ ਸੀ। ਉਨ੍ਹਾਂ ਦੀ ਮੌਤ ਕਿਵੇਂ ਹੋਈ, ਇਹ ਹਾਲੇ ਸਪਸ਼ਟ ਨਹੀਂ। ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮਾਮਲੇ ਦੀ ਪੂਰੀ ਤਫ਼ਤੀਸ਼ ਕੀਤੀ ਜਾ ਰਹੀ ਹੈ।