ਵਿਧਾਨ ਸਭਾ ‘ਚ ਅਨਿਲ ਵਿਜ ਨੇ ਹੁੱਡਾ ਦੇ ਦੋਸ਼ਾਂ ਦਾ ਕਰਾਰਾ ਜਵਾਬ ਦਿੱਤਾ

ਨੈਸ਼ਨਲ ਟਾਈਮਜ਼ ਬਿਊਰੋ :- ਹਰਿਆਣਾ ਹਰਿਆਣਾ ਦੇ ਕਿਰਤ, ਟ੍ਰਾਂਸਪੋਰਟ ਅਤੇ ਉਰਜਾ ਮੰਤਰੀ ਸ੍ਰੀ ਅਨਿਲ ਵਿਜ ਨੇ ਕਾਂਗਰਸ ਦੇ ਸੀਨੀਅਰ ਨੇਤਾ ਸ੍ਰੀ ਹੁਡਾ ਦੇ ਬਿਆਨਾਂ ਦਾ ਸਖਤ ਜਵਾਬ ਦਿੱਤਾ। ਹਰਿਆਣਾ ਵਿਧਾਨਸਭਾ ਵਿਚ ਅੱਜ ਬਜਟ ਸੈਸ਼ਨ ਦੌਰਾਨ ਬਹਿਸ ਉਦੋਂ ਸ਼ੁਰੂ ਹੋਈ ਜਦੋਂ ਸ੍ਰੀ ਹੁਡਾ ਨੈ ਸੂਬਾ ਸਰਕਾਰ ਦੀ ਕਰਜ ਅਤੇ ਖਰਚਿਆਂ ਨੂੰ ਘੱਟ ਕਰਨ ਦੀ ਨੀਤੀਆਂ ‘ਤੇ ਸੁਆਲ ਚੁੱਕੇ।

ਸ੍ਰੀ ਅਨਿਲ ਵਿਜ ਨੇ ਕਿਹਾ, ਹੁਡਾ ਸਾਹਬ ਕਰਜ ਘੱਟ ਕਰਨ ਅਤੇ ਖਰਚਿਆਂ ਵਿਚ ਕਟੌਤੀ ਦੀ ਗੱਲ ਤਾਂ ਕਰਦੇ ਹਨ, ਪਰ ਇਹ ਸਪਸ਼ਟ ਨਹੀਂ ਕਰਦੇ ਕਿ ਸਿਖਿਆ, ਸਿਹਤ, ਟ੍ਰਾਂਸਪੋਰਟ ੧ਾਂ ਕਿਸੇ ਹੋਰ ਸੇਵਾ ਵਿਚ ਕਿੱਥੇ-ਕਿੱਥੇ ਖਰਚ ਘੱਟ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਸਿਰਫ ਵਿਸ਼ਾ ਚੁੱਕਣ ਨਾਲ ਗੱਲ ਨਹੀਂ ਬਣਦੀ, ਇਸ ਦੇ ਲਈ ਠੋਸ ਸੁਝਾਅ ਅਤੇ ਹੱਲ ਵੀ ਬਨਾਉਣਾ ਜਰੂਰੀ ਹੈ।

ਸਦਨ ਵਿਚ ਬੋਲਣ ਨੂੰ ਲੈ ਕੇ ਸ੍ਰੀ ਵਿਜ ਨੇ ਜਵਾਬ ਦਿੱਤਾ, ਮੈਨੂੰ ਜਨਤਾ ਨੇ ਚੁਣਿਆ ਹੈ ਅਤੇ ਮੈਨੂੰ ਬੋਲਣ ਦਾ ਪੂਰਾ ਅਧਿਕਾਰ ਹੈ।

ਇਸ ਤੋਂ ਇਲਾਵਾ, ਸਦਨ ਵਿਚ ਹਰਿਆਣਾ ਖੇਡਕੂਦ ਯੂਨੀਵਰਸਿਟੀ ਸੋਧ ਬਿੱਲ ਦਾ ਪ੍ਰਸਤਾਵ ਵੀ ਪੇਸ਼ ਹੋਇਆ। ਇਸ ‘ਤੇ ਸ੍ਰੀ ਅਨਿਲ ਵਿਜ ਨੇ ਕਿਹਾ, ਅਸੀਂ ਇਸ ਪ੍ਰਸਤਾਵ ਦਾ ਸਮਰਥਨ ਕਰਦੇ ਹਨ ਅਤੇ ਇਹ ਯਕੀਨੀ ਕਰਾਂਗੇ ਕਿ ਸਪੋਰਟਸ ਪਰਸਨ ਨੂੰਵਾਇਸ ਚਾਂਸਲਰ ਬਣਾਇਆ ਜਾਵੇ, ਤਾਂ ਜੋ ਖੇਡਕੂਲ ਦੇ ਖੇਤਰ ਨੂੰ ਸਹੀ ਦਿਸ਼ਾ ਮਿਲ ਸਕੇ। ਉਹ ਕਾਂਗਰਸ ਵਿਧਾਇਕ ਸ੍ਰੀ ਬੀਬੀ ਬਤਰਾ ਦੇ ਉਸ ਸੁਝਾਅ ਦਾ ਜਵਾਬ ਦੇ ਰਹੇ ਸਨ, ਜਿਸ ਵਿਚ ਬਤਰਾ ਨੇ ਸਪੋਰਟਸ ਪਰਸਨ ਨੂੰ ਵਾਇਸ ਚਾਂਸਲਰ ਬਨਾਉਣ ਦੀ ਗੱਲ ਕਹੀ ਸੀ।

By Balwinder Singh

Leave a Reply

Your email address will not be published. Required fields are marked *