ਵਿਕਸਤ ਭਾਰਤ ਲਈ ਔਰਤਾਂ ਨੂੰ ਆਤਮ-ਨਿਰਭਰ ਬਣਾਉਣਾ ਜ਼ਰੂਰੀ: ਸਚਦੇਵਾ

ਨੈਸ਼ਨਲ ਟਾਈਮਜ਼ ਬਿਊਰੋ :- ਵਿਕਸਤ ਭਾਰਤ ਲਈ ਦੇਸ਼ ਦੀਆਂ ਔਰਤਾਂ ਨੂੰ ਆਤਮਨਿਰਭਰ ਬਣਾਉਣਾ ਬਹੁਤ ਮਹੱਤਵਪੂਰਨ ਹੈ। ਔਰਤਾਂ ਹਰ ਖੇਤਰ ਵਿਚ ਮੋਹਰੀ ਹਨ ਤੇ ਸਮਾਜ ਤੇ ਦੇਸ਼ ਦੇ ਵਿਕਾਸ ਵਿਚ ਆਪਣਾ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ। ਇਹ ਵਿਚਾਰ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਗੀਤਾ ਗਿਆਨ ਸੰਸਥਾਨ ਵਿੱਚ ਸਵਦੇਸ਼ੀ ਜਾਗਰਣ ਮੰਚ ਵੱਲੋਂ ਕਰਵਾਏ ਸਫਲ ਮਹਿਲਾ ਉਦਮੀਆਂ ਦੇ ਸਨਮਾਨ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਪ੍ਰਗਟਾਏ।

ਉਨ੍ਹਾਂ ਕਿਹਾ ਕਿ ਸ਼ਹੀਦੀ ਦਿਵਸ ’ਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਤੇ ਲੋਕ ਮਾਤਾ ਅਹਿੱਲਿਆ ਬਾਈ ਹੋਲਕਰ ਨੂੰ ਯਾਦ ਕਰਨਾ , ਨੌਜਵਾਨਾਂ ਤੇ ਔਰਤਾਂ ਲਈ ਪ੍ਰੇਰਨਾਦਾਇਕ ਹੈ। ਲੋਕ ਮਾਤਾ ਅਹਿੱਲਿਆ ਬਾਈ ਉਨ੍ਹਾਂ ਸਾਰਿਆਂ ਲਈ ਪ੍ਰੇਰਨਾਸਰੋਤ ਹਨ ਜਿਨ੍ਹਾਂ ਨੇ ਆਪਣੇ ਜੀਵਨ ਵਿੰਚ ਮਹਿਲਾ ਸਸ਼ਕਤੀਕਰਨ ,ਵਾਤਾਵਰਨ ਸਵੱਛਤਾ, ਮਨੁੱਖੀ ਭਲਾਈ ਤੇ ਕਿਸਾਨਾਂ ਤੇ ਜਾਨਵਰਾਂ ਦੀ ਭਲਾਈ ਲਈ ਮਹੱਤਵਪੂਰਨ ਕੰਮ ਕੀਤਾ ਹੈ। ਉਨ੍ਹਾਂ ਔਰਤਾਂ ਨੂੰ ਸਵੈ ਨਿਰਭਰ ਭਾਰਤ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਸਵਦੇਸ਼ੀ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ। ਸਵਦੇਸ਼ੀ ਜਾਗਰਣ ਮੰਚ ਦੀ ਸੂਬਾ ਸਹਿ ਕਨਵੀਨਰ ਡਾ. ਸੁਨੀਤਾ ਭਰਤਵਾਲ ਅਤੇ ਡਾ. ਰਿਸ਼ੀ ਗੋਇਲ ਨੇ ਕਿਹਾ ਕਿ ਲੋਕ ਮਾਤਾ ਅਹਿੱਲਿਆ ਬਾਈ ਹੋਲਕਰ ਰਾਹੀਂ ਦੇਸ਼ ਨੂੰ ਇਕ ਨਵੀਂ ਦਿਸ਼ਾ ਮਿਲੀ ਜੋ ਅੱਜ ਵੀ ਸਾਡੀ ਨਵੀਂ ਪੀੜ੍ਹੀ ਲਈ ਪ੍ਰੇਰਨਾਦਾਇਕ ਹੈ ।

ਡਾ.ਮਮਤਾ ਸਚਦੇਵਾ ਨੇ ਕਿਹਾ ਕਿ ਔਰਤਾਂ ਦਾ ਸਤਿਕਾਰ ਕਰਨਾ ਸਾਡੇ ਸਭਿਆਚਾਰ ਦੀ ਪਛਾਣ ਹੈ। ਡਾ. ਅਮਿਤ ਸ਼ਰਮਾ ਨੇ ਕਿਹਾ ਕਿ ਵਿਕਸਤ ਭਾਰਤ ਲਈ ਔਰਤਾਂ ਨੂੰ ਆਤਮਨਿਰਭਰ ਬਣਾਉਣ ਦੀ ਲੋੜ ਹੈ। ਇਸ ਮੌਕੇ ਪ੍ਰੋ ਰਮੇਸ਼ ਢਾਂਡਾ, ਡਾ. ਅਜੇ ਜਾਂਗੜਾ, ਡਾ. ਅਸ਼ੀਸ਼ ਅਨੇਜਾ, ਹਰੀਕੇਸ਼ ਪਪੋਸਾ, ਗਗਨ ਦੀਪ ਹਾਂਡਾ, ਤਾਰਾ ਚੰਦ, ਉਰਵਿਸ਼ੀ ਮੌਜੂਦ ਸਨ।

By Gurpreet Singh

Leave a Reply

Your email address will not be published. Required fields are marked *