ਦਿੱਲੀ ਬਜਟ ‘ਤੇ ਘੱਟ ਸਮੇਂ ਦੀ ਚਰਚਾ, ਆਤਿਸ਼ੀ ਨੇ ਸਪੀਕਰ ਨੂੰ ਲਿਖਿਆ ਪੱਤਰ

ਨੈਸ਼ਨਲ ਟਾਈਮਜ਼ ਬਿਊਰੋ :- ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਸਪੀਕਰ ਵਿਜੇਂਦਰ ਗੁਪਤਾ ਨੂੰ ਇੱਕ ਪੱਤਰ ਲਿਖਿਆ ਹੈ। ਉਨ੍ਹਾਂ ਨੇ ਬਜਟ ‘ਤੇ ਚਰਚਾ ਲਈ ਘੱਟ ਸਮਾਂ ਰੱਖਣ ਸੰਬੰਧੀ ਇੱਕ ਪੱਤਰ ਲਿਖਿਆ ਹੈ। ਆਤਿਸ਼ੀ ਨੇ ਕਿਹਾ ਕਿ ਬਜਟ ਵਿੱਚ ਅਜਿਹਾ ਕੀ ਹੈ ਜਿਸਨੂੰ ਸਰਕਾਰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਬਜਟ ‘ਤੇ ਸਿਰਫ਼ ਇੱਕ ਘੰਟੇ ਦੀ ਚਰਚਾ ਕਿਉਂ? ਆਰਥਿਕ ਸਰਵੇਖਣ ਪਹਿਲਾਂ ਪੇਸ਼ ਨਹੀਂ ਕੀਤਾ ਗਿਆ – ਹੁਣ ਸਰਕਾਰ ਬਜਟ ‘ਤੇ ਚਰਚਾ ਕਿਉਂ ਨਹੀਂ ਕਰਨਾ ਚਾਹੁੰਦੀ?ਆਤਿਸ਼ੀ ਨੇ ਪੱਤਰ ਵਿੱਚ ਲਿਖਿਆ ਹੈ ਕਿ ਬਜਟ ਪੇਸ਼ ਹੋਣ ਤੋਂ ਬਾਅਦ ਚਰਚਾ ਲਈ ਇਕ ਘੰਟਾ ਹੀ ਕਿਉ ਰੱਖਿਆ ਗਿਆ ਸੀ ਸਗੋਂ ਬਜਟ ਉੱਤੇ ਖੁੱਲ ਕੇ ਗੱਲ ਕਰਨੀ ਚਾਹੀਦੀ ਸੀ।

By Rajeev Sharma

Leave a Reply

Your email address will not be published. Required fields are marked *