IPL 2025 : ਸ਼ਾਰਦੁਲ ਸਾਹਮਣੇ ਹੈਦਰਾਬਦੀ ਬੱਲੇਬਾਜ਼ ਫੇਲ੍ਹ, ਲਖਨਊ ਨੂੰ ਮਿਲਿਆ 191 ਦੌੜਾਂ ਦੀ ਟੀਚਾ

ਇੰਡੀਅਨ ਪ੍ਰੀਮੀਅਰ ਲੀਗ (IPL) 2025 ਸੀਜ਼ਨ ਦਾ 7ਵਾਂ ਮੈਚ ਲਖਨਊ ਸੁਪਰ ਜਾਇੰਟਸ (LSG) ਅਤੇ ਸਨਰਾਈਜ਼ਰਜ਼ ਹੈਦਰਾਬਾਦ (SRH) ਵਿਚਕਾਰ ਖੇਡਿਆ ਜਾ ਰਿਹਾ ਹੈ। ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡੇ ਜਾ ਰਹੇ ਇਸ ਮੈਚ ਵਿੱਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਹੈਦਰਾਬਾਦ ਨੇ ਲਖਨਊ ਸਾਹਮਣੇ 191 ਦੌੜਾਂ ਦਾ ਟੀਚਾ ਰੱਖਿਆ ਹੈ। 

ਮੈਚ ਵਿੱਚ ਹੈਦਰਾਬਾਦ ਦੀ ਟੀਮ ਨੇ 20 ਓਵਰਾਂ ‘ਚ 9 ਵਿਕਟਾਂ ਗੁਆ ਕੇ 190 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਨੇ 28 ਗੇਂਦਾਂ ‘ਤੇ 47 ਦੌੜਾਂ ਦੀ ਪਾਰੀ ਖੇਡੀ। ਅਨਿਕੇਤ ਵਰਮਾ ਨੇ 36, ਨਿਤੀਸ਼ ਰੈੱਡੀ ਨੇ 32 ਅਤੇ ਹੇਨਰਿਕ ਕਲਾਸੇਨ ਨੇ 26 ਦੌੜਾਂ ਬਣਾਈਆਂ। ਸ਼ਾਰਦੁਲ ਠਾਕੁਰ ਨੇ ਗੇਂਦਬਾਜ਼ੀ ਵਿੱਚ ਆਪਣੀ ਤਾਕਤ ਦਿਖਾਈ ਅਤੇ ਸਭ ਤੋਂ ਵੱਧ 4 ਵਿਕਟਾਂ ਲਈਆਂ। ਆਵੇਸ਼ ਖਾਨ, ਦਿਗਵੇਸ਼ ਰਾਠੀ, ਰਵੀ ਬਿਸ਼ਨੋਈ ਅਤੇ ਪ੍ਰਿੰਸ ਯਾਦਵ ਨੂੰ 1-1 ਸਫਲਤਾ ਮਿਲੀ।

ਦੋਵਾਂ ਟੀਮਾਂ ਦੀ ਪਲੇਇੰਗ-11

ਹੈਦਰਾਬਾਦ : ਪੈਟ ਕਮਿੰਸ (ਕਪਤਾਨ), ਅਭਿਸ਼ੇਕ ਸ਼ਰਮਾ, ਟ੍ਰੈਵਿਸ ਹੈੱਡ, ਈਸ਼ਾਨ ਕਿਸ਼ਨ, ਨਿਤੀਸ਼ ਕੁਮਾਰ ਰੈੱਡੀ, ਹੇਨਰਿਕ ਕਲਾਸੇਨ (ਵਿਕਟਕੀਪਰ), ਅਨਿਕੇਤ ਵਰਮਾ, ਅਭਿਨਵ ਮਨੋਹਰ, ਸਿਮਰਜੀਤ ਸਿੰਘ, ਹਰਸ਼ਲ ਪਟੇਲ, ਮੁਹੰਮਦ ਸ਼ਮੀ

ਲਖਨਊ : ਰਿਸ਼ਭ ਪੰਤ (ਵਿਕਟਕੀਪਰ/ਕਪਤਾਨ), ਏਡੇਨ ਮਾਰਕਰਮ, ਮਿਸ਼ੇਲ ਮਾਰਸ਼, ਨਿਕੋਲਸ ਪੂਰਨ, ਡੇਵਿਡ ਮਿਲਰ, ਆਯੁਸ਼ ਬਡੋਨੀ, ਸ਼ਾਰਦੁਲ ਠਾਕੁਰ, ਰਵੀ ਬਿਸ਼ਨੋਈ, ਆਵੇਸ਼ ਖਾਨ, ਦਿਗਵੇਸ਼ ਰਾਠੀ, ਪ੍ਰਿੰਸ ਯਾਦਵ

By Rajeev Sharma

Leave a Reply

Your email address will not be published. Required fields are marked *