ਅੰਮ੍ਰਿਤਸਰ, ਕਰਨਵੀਰ ਸਿੰਘ, ਨੈਸ਼ਨਲ ਟਾਈਮਜ਼ ਬਿਊਰੋ :- ਟੈਲੀਵਿਜਨ ‘ਚ ਇੱਕ ਸਿੱਖ ਪ੍ਰਚਾਰਕ, ਪ੍ਰਚਾਰ ਕਰ ਰਿਹਾ ਸੀ, ਉਹ ਆਪਣੇ ਪ੍ਰਚਾਰ ਵਿੱਚ ਕਿਸੇ ਇੱਕ ਧਰਮ ਨੂੰ ਜਾਂ ਆਪਣੇ ਆਪ ਨੂੰ ਹੋਰਨਾਂ ਨਾਲੋਂ ਵਧੀਆ ਸਾਬਤ ਕਰਨ ਲਈ, ਰਾਧਾ ਸਵਾਮੀ ਸਤਸੰਗ ਬਿਆਸ ਦੀ ਰੱਜ ਕਿ ਨਿੰਦਾ ਕਰ ਰਿਹਾ ਸੀ ਤੇ ਮੈਨੂੰ ਉਸ ਦੀਆਂ ਗੱਲਾਂ ਸੁਣ ਕੇ ਹਾਸਾ ਹੀ ਆ ਗਿਆ ਤੇ ਮੇਰੇ ਮੰਨ ਵਿੱਚ ਖਿਆਲ ਆਇਆ ਕਿ ਕਾਸ਼ ਇਹਨਾਂ ਭਾਈਸਾਬ ਦਾ ਵੀ ਰਾਧਾ ਸਵਾਮੀ ਸਤਸੰਗ ਬਿਆਸ, ਸਤਿਸੰਗ ਸੁਨਣ ਦਾ ਸਬੱਬ ਬਣੇ ਤੇ ਇਹਨਾਂ ਦੀਆਂ ਅੱਖਾਂ ਵੀ ਖੁੱਲਣ ਤੇ ਇਹਨਾਂ ਨੂੰ ਸਮਝ ਆ ਸਕੇ ਕਿ ਸੱਚਾ ਪ੍ਰਚਾਰ ਕਿਸੇ ਇੱਕ ਧਰਮ ਨੂੰ ਹੋਰਨਾਂ ਤੋਂ ਵਧੀਆ ਸਾਬਤ ਕਰਨ ਵਿੱਚ ਨਹੀਂ, ਬਲਕਿ ਮਨੁੱਖਤਾ ਨੂੰ ਉੱਚਾ ਚੁੱਕਣ ਵਿੱਚ ਹੈ।
ਖ਼ੈਰ!
ਅੱਜ ਦੇ ਸਮੇਂ ‘ਚ ਜੇਕਰ ਗੁਰਬਾਣੀ ਦਾ ਨਿਰੋਲ, ਖ਼ਰਾ ਤੇ ਸੱਚਾ ਪ੍ਰਚਾਰ ਕੋਈ ਕਰ ਰਿਹੈ ਤਾਂ ਉਹ ਰਾਧਾ ਸਵਾਮੀ ਸਤਸੰਗ ਬਿਆਸ ਹੈ। ਡੇਰਾ ਬਿਆਸ ਦੇ ਸਾਰੇ ਸਤਿਸੰਗ ਘਰਾਂ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸ਼ਬਦਾਂ ਤੇ 45 ਮਿੰਟ ਸਤਿਸੰਗ ਕੀਤਾ ਜਾਂਦਾ ਹੈ ਤੇ ਰੂਹਾਨੀਅਤ ਦੇ ਬਾਦਸ਼ਾਹ ਸਰਦਾਰ ਗੁਰਿੰਦਰ ਸਿੰਘ ਢਿੱਲੋਂ, ਜੋ ਆਪ ਸ਼ਬਦ ਸਰੂਪ ਨੇ ਆਪਣੇ ਮੁਖਾਰਬਿਨ ਤੋਂ 1 ਤੋਂ ਸਵਾ ਇਕ ਘੰਟੇ ਦਾ ਸਤਿਸੰਗ ਫਰਮਾਉਂਦੇ ਨੇ, ਜੋ ਧਿਆਨ ਪੂਰਵਕ ਸੁਣਿਆ ਜਾਵੇ ਤਾਂ ਇੱਕੋ ਸਤਿਸੰਗ, ਇੱਥੋਂ ਤੱਕ ਕਿ ਇੱਕ ਤੁੱਕ ਦੀ ਵਿਆਖਿਆ ਹੀ ਮਨੁੱਖ ਦੀ ਜ਼ਿੰਦਗੀ ਬਦਲ ਸਕਦੀ ਹੈ।
ਮੈਨੂੰ ਇਹ ਕਹਿੰਦਿਆ ਕੋਈ ਜਿਝਕ ਜਾਂ ਡਰ ਨਹੀਂ ਕਿ ਜ਼ਿਆਦਾਤਰ ਕੀਰਤਨੀਏ, ਪ੍ਰਚਾਰਕ ਗੁਰਬਾਣੀ ਦਾ ਗਲਤ ਪ੍ਰਚਾਰ ਕਰਕੇ ਸਿਰਫ਼ ਕਿਸੇ ਇੱਕ ਕੌਮ ਨੂੰ ਠੀਕ ਕਹਿੰਦੇ ਨੇ ਤੇ ਆਪਣੇ ਆਪ ਨੂੰ ਅਲੱਗ ਦੱਸਕੇ ਤੇ ਬਾਕੀਆਂ ਦੀ ਨਿੰਦਾ ਕਰਦੇ ਨੇ। ਇਸ ਤਰ੍ਹਾਂ ਉਹ ਸੱਚਾਈ ਤੋਂ ਕੋਹਾਂ ਦੂਰ ਹੁੰਦੇ ਜਾਂਦੇ ਹਨ। ਰਾਧਾ ਸਵਾਮੀ ਸਤਸੰਗ ਬਿਆਸ ਨਾ ਕਦੇ ਕਿਸੇ ਨੂੰ ਵੱਖਰਾ ਮੰਨਦਾ ਹੈ ਅਤੇ ਨਾ ਹੀ ਕਿਸੇ ਦੇ ਧਰਮ ਜਾਂ ਕੌਮ ਨੂੰ ਨਿਸ਼ਾਨਾ ਬਣਾਉਂਦਾ ਹੈ।ਉਹਨਾਂ ਦੇ ਹਰ ਸਤਿਸੰਗ ਵਿੱਚ ਨਾ ਕੋਈ ਹਮਲਾਵਰ ਸ਼ਬਦ ਵਰਤੇ ਜਾਂਦੇ ਹਨ।
ਦੂਜੇ ਪਾਸੇ, ਜਿਸਨੂੰ ਆਮ ਭਾਸ਼ਾ ਵਿੱਚ ਲੋਕ (ਰਾਧਾ ਸੁਆਮੀਯੇ) ਕਹਿੰਦੇ ਨੇ,
ਹਾਲਾਂਕਿ ਰਾਧਾ ਸਵਾਮੀ ਕੋਈ ਅਲਗ ਧਰਮ, ਮਜ਼੍ਹਬ, ਕੌਮ ਯਾਂ ਤਬਕਾ ਨਹੀਂ !
ਉਹ ਨਾ ਕਦੇ ਉਗਰਾਹੀ ਕਰਦੇ ਨੇ ਤੇ ਨਾ ਆਪਣੇ ਵੱਲੋਂ ਕੀਤੀ ਸੇਵਾ ਦੀ ਕਦੇ ਮਸ਼ਹੂਰੀ ਕਰਦੇ ਨੇ ।
ਇਹ ਇੱਕ ਦ੍ਰਿਸ਼ਟੀਕੋਣ ਹੈ, ਵਿਰੋਧਾਭਾਸ ਨਹੀਂ