ਪਤੀ ਦੇ ਨਾਜਾਇਜ਼ ਸੰਬੰਧ ਕਾਰਨ ਪਤਨੀ ਨੇ ਕੀਤੀ ਖੁਦਕੁਸ਼ੀ

ਪਤੀ ਦੇ ਨਾਜਾਇਜ਼ ਸੰਬੰਧ ਕਾਰਨ ਪਤਨੀ ਨੇ ਕੀਤੀ ਖੁਦਕੁਸ਼ੀ

ਨੈਸ਼ਨਲ ਟਾਈਮਜ਼ ਬਿਊਰੋ :- ਪਤੀ ਦੇ ਦੂਜੀ ਔਰਤ ਨਾਲ ਨਾਜਾਇਜ਼ ਸੰਬੰਧ ਹੋਣ ਕਾਰਨ ਇੱਕ 20 ਸਾਲਾ ਵਿਆਹੀ ਔਰਤ ਨੇ ਟੀਬੀ ਦੀ ਦਵਾਈ ਦੀ ਓਵਰਡੋਜ਼ ਲੈ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਮ੍ਰਿਤਕਾ ਦੀ ਪਛਾਣ ਜਸਬੀਰ ਕੌਰ ਵਜੋਂ ਹੋਈ ਹੈ, ਜੋ ਚੇਲਾ ਕਲੋਨੀ, ਵਾਰਡ ਨੰਬਰ 7 ਦੀ ਰਹਿਣ ਵਾਲੀ ਸੀ।

ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ, ਮ੍ਰਿਤਕਾ ਨੇ ਸ਼ੱਕ ਦੇ ਆਧਾਰ ‘ਤੇ ਪਤੀ ਰਤਨ ਸਿੰਘ ਨੂੰ ਵੀਡੀਓ ਕਾਲ ਕੀਤੀ, ਜਿਸ ਵਿੱਚ ਪਿੱਛੇ ਇੱਕ ਔਰਤ ਦਿਖਾਈ ਦਿੱਤੀ। ਇਹ ਨਜ਼ਾਰਾ ਦੇਖ ਕੇ ਜਸਬੀਰ ਕੌਰ ਨੇ ਡਿਪਰੈਸ਼ਨ ਵਿੱਚ ਆ ਕੇ ਘਰ ਵਿੱਚ ਪਈ ਟੀਬੀ ਦੀ ਦਵਾਈ ਵਧੇਰੇ ਮਾਤਰਾ ਵਿੱਚ ਖਾ ਲਈ, ਜਿਸ ਨਾਲ ਉਸ ਦੀ ਮੌਤ ਹੋ ਗਈ।ਘਟਨਾ ਤੋਂ ਬਾਅਦ, ਮ੍ਰਿਤਕਾ ਦੇ ਲੜਕਾ ਕ੍ਰਿਸ਼ਨਾ ਸਿੰਘ ਨੇ ਥਾਣਾ ਭਿੱਖੀਵਿੰਡ ਵਿੱਚ ਪਿਤਾ ਰਤਨ ਸਿੰਘ ਅਤੇ ਮੁਲਜ਼ਮ ਔਰਤ ਵਿਰੁੱਧ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਲਿਖਤੀ ਸ਼ਿਕਾਇਤ ਦਿੱਤੀ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਰਤਨ ਸਿੰਘ ਅਤੇ ਦੂਜੀ ਔਰਤ ਵਿਰੁੱਧ ਭਾਰਤੀ ਨਿਆਂ ਸਹਿਤਾ ਦੀ ਧਾਰਾ 108 ਤਹਿਤ ਮਾਮਲਾ ਦਰਜ ਕਰ ਲਿਆ ਹੈ।

ਇਸ ਸੰਬੰਧੀ ਥਾਣਾ ਭਿੱਖੀਵਿੰਡ ਦੇ ਐਸਐਚਓ ਮਨੋਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਜਾਰੀ ਹੈ ਅਤੇ ਘਟਨਾ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ।

By Gurpreet Singh

Leave a Reply

Your email address will not be published. Required fields are marked *