ਓਲਡ ਸਟੂਡੈਂਟਸ ਵੈੱਲਫੇਅਰ ਸੁਸਾਇਟੀ ਵੱਲੋਂ 11ਵੀਂ ਸਲਾਨਾ ਮਿਲਣੀ 5 ਅਪ੍ਰੈਲ ਨੂੰ

ਨੈਸ਼ਨਲ ਟਾਈਮਜ਼ ਬਿਊਰੋ :- ਓਲਡ ਸਟੂਡੈਂਟਸ ਵੈੱਲਫੇਅਰ ਸੁਸਾਇਟੀ (ਰਜਿ:) ਵੱਲੋਂ ਡਾ. ਬੀ.ਆਰ. ਅੰਬੇਡਕਰ ਟੇ੍ਨਿੰਗ ਅਤੇ ਕਰੀਅਰ ਕੋਰਸਿਜ਼ ਇੰਸਟੀਚਿਊਟ, 3 ਬੀ-2, ਮੋਹਾਲੀ ਵਿਖੇ 5 ਅਪ੍ਰੈਲ, 2025 (ਦਿਨ ਸ਼ਨੀਵਾਰ) ਨੂੰ ਸਵੇਰੇ 11.00 ਵਜੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਨੂੰ ਸਮਰਪਿਤ 11ਵੀਂ ਸਲਾਨਾ ਮਿਲਣੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਤੇਜਿੰਦਰ ਸਿੰਘ ਨੇ ਦੱਸਿਆ ਕਿ ਸ਼੍ਰੀ ਸੰਦੀਪ ਹਾਂਸ, ਆਈ.ਏ.ਐਸ., ਡਾਇਰੈਕਟਰ, ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀ ਵਿਭਾਗ, ਇਸ ਮੌਕੇ “ਪੇ ਬੈਕ ਟੂ ਸੁਸਾਇਟੀ ਵਿਸ਼ੇ” ਤੇ ਕਰਵਾਏ ਜਾ ਰਹੇ ਸੈਮੀਨਾਰ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ ਜਦ ਕਿ ਸ਼੍ਰੀ ਸੰਜੀਵ ਕੁਮਾਰ ਮੰਨਣ, ਪਿ੍ੰਸੀਪਲ, ਅੰਬੇਡਕਰ ਸੰਸਥਾ, ਮੋਹਾਲੀ ਬਤੌਰ ਵਿਸ਼ੇਸ਼ ਮਹਿਮਾਨ ਪਹੁੰਚਣਗੇ। ਉਹਨਾਂ ਕਿਹਾ ਕਿ 11ਵੀਂ ਸਲਾਨਾ ਮਿਲਣੀ ਮੌਕੇ ਅੰਬੇਡਕਰ ਸੰਸਥਾ ਤੋਂ ਪੜ੍ਹੇ ਪੁਰਾਣੇ ਵਿਦਿਆਰਥੀ ਜਿਹੜੇ ਕਿ ਹੁਣ ਸੇਵਾ ਮੁਕਤ ਹੋ ਗਏ ਹਨ, ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਨੇ ਪੰਜਾਬ ਭਰ ਦੇ ਅੰਬੇਡਕਰ ਸੰਸਥਾ ਮੋਹਾਲੀ ਤੋਂ ਪੜ੍ਹੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਅੰਬੇਡਕਰ ਸੰਸਥਾ ਮੋਹਾਲੀ ਅਤੇ ਬਾਬਾ ਸਾਹਿਬ ਨੂੰ ਸੱਚੇ ਦਿਲੋਂ ਸਜਦਾ ਕਰਨ ਲਈ ਇਸ ਸਮਾਗਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ।

By Gurpreet Singh

Leave a Reply

Your email address will not be published. Required fields are marked *