ਉੱਤਰਾਖੰਡ ‘ਚ ਕਈ ਥਾਵਾਂ ਦੇ ਬਦਲੇ ਨਾਮ, ਮੁੱਖ ਮੰਤਰੀ ਧਾਮੀ ਨੇ ਕੀਤਾ ਐਲਾਨ

ਦੇਹਰਾਦੂਨ : ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਹਰਿਦੁਆਰ, ਦੇਹਰਾਦੂਨ, ਨੈਨੀਤਾਲ ਅਤੇ ਊਧਮ ਸਿੰਘ ਨਗਰ ਜ਼ਿਲ੍ਹਿਆਂ ਵਿੱਚ ਸਥਿਤ ਕਈ ਥਾਵਾਂ ਦੇ ਨਾਮ ਬਦਲਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਅਨੁਸਾਰ ਇਹ ਬਦਲਾਅ ਜਨਤਕ ਭਾਵਨਾਵਾਂ ਅਤੇ ਭਾਰਤੀ ਸੱਭਿਆਚਾਰ ਅਤੇ ਵਿਰਾਸਤ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਗਿਆ ਹੈ।

ਬਦਲੀਆਂ ਥਾਵਾਂ ਦੇ ਨਵੇਂ ਨਾਮ:
ਹਰਿਦੁਆਰ ਜ਼ਿਲ੍ਹਾ:

ਔਰੰਗਜ਼ੇਬਪੁਰ → ਸ਼ਿਵਾਜੀ ਨਗਰ

ਗਾਜ਼ੀਵਾਲੀ → ਆਰੀਆ ਨਗਰ

ਚਾਂਦਪੁਰ → ਜੋਤੀਬਾ ਫੂਲੇ ਨਗਰ

ਮੁਹੰਮਦਪੁਰ ਜਾਟ → ਮੋਹਨਪੁਰ ਜਾਟ

ਖਾਨਪੁਰ ਕੁਰਸਲੀ → ਅੰਬੇਡਕਰ ਨਗਰ

ਇਦਰੀਸ਼ਪੁਰ → ਨੰਦਪੁਰ

ਖਾਨਪੁਰ → ਸ਼੍ਰੀ ਕ੍ਰਿਸ਼ਨਪੁਰ

ਅਕਬਰਪੁਰ ਫਜ਼ਲਪੁਰ → ਵਿਜੇਨਗਰ

ਦੇਹਰਾਦੂਨ ਜ਼ਿਲ੍ਹਾ:

ਮੀਆਂਵਾਲਾ → ਰਾਮਜੀਵਾਲਾ

ਪੀਰਵਾਲਾ → ਕੇਸਰੀ ਨਗਰ

ਚਾਂਦਪੁਰ ਖੁਰਦ → ਪ੍ਰਿਥਵੀਰਾਜ ਨਗਰ

ਅਬਦੁੱਲਾਪੁਰ → ਦਕਸ਼ਨਗਰ

ਨੈਨੀਤਾਲ ਜ਼ਿਲ੍ਹਾ:

ਨਵਾਬੀ ਰੋਡ → ਅਟਲ ਮਾਰਗ

ਵਾਟਰ ਮਿੱਲ ਤੋਂ ਆਈ.ਟੀ.ਆਈ. ਰੋਡ → ਗੁਰੂ ਸਰਕਾਰਕਾਰ ਰੋਡ

ਊਧਮ ਸਿੰਘ ਨਗਰ ਜ਼ਿਲ੍ਹਾ:

ਨਗਰ ਕੌਂਸਲ ਸੁਲਤਾਨਪੁਰ ਪੱਟੀ → ਕੌਸ਼ਲਿਆ ਪੁਰੀ

ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਸਾਂਝੀ ਕੀਤੀ
ਇਸ ਸੂਚੀ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕਰਦੇ ਹੋਏ ਮੁੱਖ ਮੰਤਰੀ ਧਾਮੀ ਨੇ ਕਿਹਾ ਕਿ ਇਹ ਨਾਮ ਬਦਲਾਅ ਭਾਰਤੀ ਸੱਭਿਆਚਾਰ ਅਤੇ ਇਤਿਹਾਸ ਨੂੰ ਉਜਾਗਰ ਕਰਨ ਲਈ ਕੀਤੇ ਗਏ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਰਾਹੀਂ ਲੋਕ ਭਾਰਤੀ ਮਹਾਂਪੁਰਖਾਂ ਤੋਂ ਪ੍ਰੇਰਨਾ ਲੈਣਗੇ ਅਤੇ ਆਪਣੀ ਸੰਸਕ੍ਰਿਤੀ ਦੀ ਸੰਭਾਲ ਵਿੱਚ ਯੋਗਦਾਨ ਪਾਉਣਗੇ।

By Gurpreet Singh

Leave a Reply

Your email address will not be published. Required fields are marked *