ਸਤਲੁਜ ਦਰਿਆ ਦੇ ਪੁਲ ‘ਤੇ ਪਹੁੰਚੀ 12ਵੀਂ ਦੀ ਵਿਦਿਆਰਥਣ, ਵੇਖਦੇ ਹੀ ਵੇਖਦੇ ਕਰ ‘ਤਾ ਵੱਡਾ ਕਾਂਡ

ਸ੍ਰੀ ਕੀਰਤਪੁਰ ਸਾਹਿਬ- ਸ੍ਰੀ ਕੀਰਤਪੁਰ ਸਾਹਿਬ ਦੇ ਨੇੜੇ ਬੂੰਗਾ ਸਾਹਿਬ ਵਿਖੇ ਸਤਲੁਜ ਦਰਿਆ ‘ਤੇ ਬਣੇ ਪੁਲ ਤੋਂ ਇਕ ਸਕੂਲ ਦੀ ਵਿਦਿਆਰਥਣ ਵੱਲੋਂ ਦਰਿਆ ਵਿੱਚ ਛਾਲ ਮਾਰ ਦਿੱਤੀ ਗਈ। ਉਕਤ ਵਿਦਿਆਰਥਣ ਨੂੰ ਛਾਲ ਮਾਰਦੇ ਵੇਖ ਮੌਕੇ ‘ਤੇ ਦਰਿਆ ਵਿੱਚ ਮੌਜੂਦ ਕਿਸ਼ਤੀ ਚਾਲਕਾਂ ਨੇ ਵਿਦਿਆਰਥਣ ਨੂੰ ਦਰਿਆ ਵਿਚੋਂ ਬਾਹਰ ਕੱਢ ਕੇ ਉਸ ਦੀ ਜਾਨ ਬਚਾਈ।

PunjabKesari

ਉਸ ਉਪਰੰਤ ਵਿਦਿਆਰਥਣ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ, ਜਿੱਥੇ ਹੁਣ ਉਸ ਦੀ ਸਿਹਤ ਠੀਕ ਦੱਸੀ ਜਾ ਰਹੀ ਹੈ। ਇਹ ਕੁੜੀ ਰੋਪੜ ਦੇ ਨੰਗਲ ਅੰਬਿਆਣਾ ਪਿੰਡ ਦੀ ਦੱਸੀ ਜਾ ਰਹੀ ਹੈ।  ਉਕਤ ਕੁੜੀ ਵੱਲੋਂ ਕਿਹੜੇ ਹਾਲਾਤ ਵਿਚ ਇਹ ਖ਼ੌਫ਼ਨਾਕ ਕਦਮ ਚੁਕਾਇਆ ਗਿਆ ਹੈ, ਇਸ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਹੋ ਸਕੀ ਪਰ ਇਹ ਸਾਰੀ ਘਟਨਾ ਨਜ਼ਦੀਕ ਖੜ੍ਹੇ ਵਿਅਕਤੀ ਵਲੋਂ ਆਪਣੇ ਕਮਰੇ ਵਿਚ ਕੈਦ ਕਰ ਲਈ ਗਈ।

PunjabKesari

By Gurpreet Singh

Leave a Reply

Your email address will not be published. Required fields are marked *