ਮੁੰਬਈ ਨੇ ਟਾਸ ਜਿੱਤ ਕੇ ਲਖਨਊ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ, ਰੋਹਿਤ ਸ਼ਰਮਾ ਬਾਹਰ

 ਇੰਡੀਅਨ ਪ੍ਰੀਮੀਅਰ ਲੀਗ (IPL) 2025 ਦੇ 16ਵੇਂ ਮੈਚ ਵਿੱਚ ਅੱਜ ਲਖਨਊ ਸੁਪਰ ਜਾਇੰਟਸ (LSG) ਦਾ ਸਾਹਮਣਾ ਮੁੰਬਈ ਇੰਡੀਅਨਜ਼ (MI) ਨਾਲ ਹੈ। ਦੋਵਾਂ ਟੀਮਾਂ ਵਿਚਕਾਰ ਇਹ ਮੈਚ ਲਖਨਊ ਦੇ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਏਕਾਨਾ ਕ੍ਰਿਕਟ ਸਟੇਡੀਅਮ ਵਿੱਚ ਹੈ। ਇਸ ਮੈਚ ਵਿੱਚ ਲਖਨਊ ਦੀ ਟੀਮ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਜਾ ਰਹੀ ਹੈ। ਰੋਹਿਤ ਸ਼ਰਮਾ ਸੱਟ ਕਾਰਨ ਇਸ ਮੈਚ ‘ਚ ਨਹੀਂ ਖੇਡ ਰਹੇ। ਰੋਹਿਤ ਦੇ ਗੋਡੇ ਵਿੱਚ ਸੱਟ ਲੱਗੀ ਹੈ।

ਮੁੰਬਈ ਇੰਡੀਅਨਜ਼ ਨੇ ਮੌਜੂਦਾ ਸੀਜ਼ਨ ਵਿੱਚ ਹੁਣ ਤੱਕ 3 ਵਿੱਚੋਂ ਇੱਕ ਮੈਚ ਜਿੱਤਿਆ ਹੈ। ਜਦੋਂ ਕਿ ਲਖਨਊ ਦੀ ਟੀਮ ਨੇ ਇੰਨੇ ਹੀ ਮੈਚ ਖੇਡੇ ਹਨ ਅਤੇ ਸਿਰਫ਼ ਇੱਕ ਹੀ ਜਿੱਤਿਆ ਹੈ। ਇਸਦਾ ਮਤਲਬ ਹੈ ਕਿ ਦੋਵੇਂ ਟੀਮਾਂ ਆਪਣੀ ਦੂਜੀ ਜਿੱਤ ਦੀ ਤਲਾਸ਼ ਵਿੱਚ ਹਨ।

ਦੋਵਾਂ ਟੀਮਾਂ ਦੀ ਪਲੇਇੰਗ-11

ਲਖਨਊ : ਏਡਨ ਮਾਰਕਰਮ, ਮਿਸ਼ੇਲ ਮਾਰਸ਼, ਨਿਕੋਲਸ ਪੂਰਨ, ਰਿਸ਼ਭ ਪੰਤ (ਵਿਕਟਕੀਪਰ/ਕਪਤਾਨ), ਆਯੂਸ਼ ਬਦੋਨੀ, ਡੇਵਿਡ ਮਿਲਰ, ਅਬਦੁਲ ਸਮਦ, ਸ਼ਾਰਦੁਲ ਠਾਕੁਰ, ਦਿਗਵੇਸ਼ ਸਿੰਘ ਰਾਠੀ, ਆਕਾਸ਼ ਦੀਪ, ਅਵੇਸ਼ ਖਾਨ।

ਮੁੰਬਈ : ਵਿਲ ਜੈਕਸ, ਰਿਆਨ ਰਿਕੇਲਟਨ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਹਾਰਦਿਕ ਪੰਡਯਾ (ਕਪਤਾਨ), ਨਮਨ ਧੀਰ, ਰਾਜ ਅੰਗਦ ਬਾਵਾ, ਮਿਸ਼ੇਲ ਸੈਂਟਨਰ, ਟ੍ਰੇਂਟ ਬੋਲਟ, ਅਸ਼ਵਨੀ ਕੁਮਾਰ, ਦੀਪਕ ਚਾਹਰ, ਵਿਗਨੇਸ਼ ਪੁਥੁਰ।

By Rajeev Sharma

Leave a Reply

Your email address will not be published. Required fields are marked *