ਹਰਿਆਣਾ – ਅਜ਼ੀਮਗੜ੍ਹ ਚੌਕੀ ‘ਤੇ ਗ੍ਰਨੇਡ ਹਮਲੇ ਦੀ ਅਫ਼ਵਾਹ !

ਨੈਸ਼ਨਲ ਟਾਈਮਜ਼ ਬਿਊਰੋ : ਪੰਜਾਬ ਸਰਹੱਦ ਨੇੜੇ ‘ਹਰਿਆਣਾ ‘ਚ ਅਜ਼ੀਮਗੜ੍ਹ ਚੌਕੀ ‘ਤੇ ਗ੍ਰਨੇਡ ਹਮਲਾ ਅਫ਼ਵਾਹ’, ਹਰਿਆਣਾ ਪੁਲਿਸ ਦਾ ਆ ਗਿਆ ਬਿਆਨ ਸਾਹਮਣੇ ਆਇਆ ਹੈ। ਇਸ ਸਬੰਧੀ ਦਲਬੀਰ ਸਿੰਘ ਚੌਕੀ ਇੰਚਾਰਜ ਅਜ਼ੀਮਗੜ੍ਹ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਸਾਨੂੰ ਕੋਈ ਜਾਣਕਾਰੀ ਨਹੀਂ ਮਿਲੀ ਸੀ, ਇਸ ਲਈ ਜਦੋਂ ਪੰਜਾਬ ਪੁਲਿਸ ਸਵੇਰੇ 9 ਵਜੇ ਇੱਥੇ ਆਈ, ਸਾਨੂੰ ਪਤਾ ਲੱਗਾ, ਤਾਂ ਉਨ੍ਹਾਂ ਸਾਨੂੰ ਕਿਹਾ ਕਿ ਪੰਜਾਬ ਪੁਲਿਸ ਇੱਥੇ ਸਿਰਫ਼ ਇੱਕ ਗ੍ਰਨੇਡ ਲਈ ਆਈ ਸੀ। ਪੰਜਾਬ ਦੇ ਪਟਿਆਲਾ ਤੋਂ ਐਸਐਸਪੀ ਖੁਦ ਇੱਥੇ 15-20 ਪੁਲਿਸ ਮੁਲਜ਼ਮਾਂ ਨਾਲ ਨਾਨਕ ਸਿੰਘ ਨਾਲ ਆਏ।

ਅਜ਼ੀਮਗੜ੍ਹ ਦੇ ਚੌਕੀ ਇੰਚਾਰਜਨੇ ਕਿਹਾ ਗ੍ਰਨੇਡ ਵਾਲੀ ਗੱਲ ਇੱਕ ਅਫਵਾਹ ਹੈ। ਅਸੀਂ ਸਾਰੀ ਰਾਤ ਇੱਥੇ ਸੀ। ਲੋਕ ਇੱਥੇ 3:30 ਵਜੇ ਸੈਰ ਕਰਨੀ ਸ਼ੁਰੂ ਕਰਦੇ ਦਿੰਦੇ ਹਨ ਅਸੀਂ ਇੱਥੇ ਪੌਣੇ ਚਾਰ ਵਜੇ ਆਏ ਤਾਂ ਇਥੇ ਅਜਿਹਾ ਕੁਝ ਨਹੀਂ ਸੀ , ਕਿਸੇ ਚੀਜ਼ ਦੀ ਆਵਾਜ਼ ਤੱਕ ਵੀ ਨਹੀਂ ਆਈ ਜੇ ਅਸੀਂ ਆਵਾਜ਼ ਆਉਂਦੀ ਤਾਂ ਅਸੀਂ ਜ਼ਰੂਰ ਉਠਦੇ।  ਗਰਮਖਿਆਲੀ ਸੰਗਠਨ ਨੇ ਪੋਸਟ ਪਾ ਕੇ ਹਮਲੇ ਦਾ  ਦਾਅਵਾ ਕੀਤਾ ਹੈ। 

By Gurpreet Singh

Leave a Reply

Your email address will not be published. Required fields are marked *