ਪੰਜਾਬ ‘ਚ ਡੌਗ ਬ੍ਰੀਡਰਾਂ ਲਈ ਵੱਡਾ ਫੈਸਲਾ, ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ

ਨੈਸ਼ਨਲ ਟਾਈਮਜ਼ ਬਿਊਰੋ :- ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਾਲਤੂ ਜਾਨਵਰਾਂ, ਪੰਛੀਆਂ ਅਤੇ ਕੁੱਤਿਆਂ ਦੇ ਵਪਾਰ ਨੂੰ ਕੰਟਰੋਲ ਕਰਨ ਅਤੇ ਇਨ੍ਹਾਂ ਜਾਨਵਰਾਂ ਦੀ ਭਲਾਈ ਸਬੰਧੀ ਉਪਰਾਲਾ ਕਰਦੇ ਹੋਏ ਡੌਗ ਬਰੀਡਿੰਗ ਅਤੇ ਮਾਰਕੀਟਿੰਗ ਰੂਲਜ਼ 2017 ਅਤੇ ਪੈਟ ਸ਼ਾਪਸ ਰੂਲ 2018 ਅਧੀਨ ਕੁੱਝ ਨਿਯਮਾਂ ਨੂੰ ਜ਼ਰੂਰੀ ਕਰ ਦਿੱਤਾ ਹੈ।

ਇਸ ਮੁਤਾਬਕ ਜੋ ਵੀ ਦੁਕਾਨਦਾਰ, ਬਰੀਡਰ ਅਤੇ ਆਨਲਾਈਨ ਵਪਾਰੀ ਜੋ ਕੁੱਤਿਆਂ, ਬਿੱਲਿਆਂ ਦੀ ਖਰੀਦ-ਵਿਕਰੀ ਨਾਲ ਸਬੰਧਿਤ ਹਨ, ਉਹ ਪੰਜਾਬ ਪਸ਼ੂ ਭਲਾਈ ਬੋਰਡ ਨਾਲ ਰਜਿਸਟ੍ਰੇਸ਼ਨ ਕਰਵਾਉਣਗੇ। ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ 50,000 ਰੁਪਏ ਤੱਕ ਜੁਰਮਾਨਾ ਅਤੇ 3 ਮਹੀਨਿਆਂ ਦੀ ਕੈਦ ਹੋ ਸਕਦੀ ਹੈ।

ਉਨ੍ਹਾਂ ਕਿਹਾ ਫਿਰੋਜ਼ਪੁਰ ਜ਼ਿਲ੍ਹੇ ’ਚ ਇਸ ਕੰਮ ਨਾਲ ਸਬੰਧਿਤ ਸਾਰੇ ਦੁਕਾਨਦਾਰ ਅਤੇ ਬਰੀਡਰ ਜਲਦ ਤੋਂ ਜਲਦ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ (ਮੋਬਾਇਲ ਨੰਬਰ : 9478054485) ਨਾਲ ਸੰਪਰਕ ਕਰ ਕੇ ਰਜਿਸਟ੍ਰੇਸ਼ਨ ਜ਼ਰੂਰ ਕਰਵਾਉਣ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਕੋਈ ਵੀ ਪਾਲਤੂ ਜਾਨਵਰ ਖ਼ਰੀਦਣ ਤੋਂ ਪਹਿਲਾਂ ਇਹ ਯਕੀਨੀ ਬਣਾਉਣ ਕਿ ਦੁਕਾਨ/ਬਰੀਡਰ ਪਸ਼ੂ ਭਲਾਈ ਬੋਰਡ ਨਾਲ ਲਾਜ਼ਮੀ ਰਜਿਸਟਰਡ ਹੋਵੇ।

By Gurpreet Singh

Leave a Reply

Your email address will not be published. Required fields are marked *