ਐੱਚ.ਆਈ.ਐੱਲ. ਦਾ ਨਵਾਂ ਰੂਪ: ਹੁਣ “ਬਿਰਲਾਨੂ ਲਿਮਿਟੇਡ” ਨਾਲ ਨਵੇਂ ਯੁੱਗ ਵੱਲ ਕਦਮ

ਚੰਡੀਗੜ੍ਹ, 10 ਅਪ੍ਰੈਲ, 2025 (ਗੁਰਪ੍ਰੀਤ ਸਿੰਘ): ਐੱਬਿਰਲਾ ਸਮੂਹ ਦੀ ਯੂਨਿਟ ਐੱਚ.ਆਈ.ਐੱਲ. ਲਿਮਿਟੇਡ ਹੁਣ “ਬਿਰਲਾਨੂ ਲਿਮਿਟੇਡ” ਦੇ ਨਵੇਂ ਨਾਂਅ ਨਾਲ ਜਾਣੀ ਜਾਵੇਗੀ। ਇਹ ਬਦਲਾਅ ਕੰਪਨੀ ਦੀ ਤੇਜ਼ੀ ਨਾਲ ਵਧ ਰਹੀ ਰਣਨੀਤਿਕ ਵਿਕਾਸ ਯੋਜਨਾ ਦਾ ਹਿੱਸਾ ਹੈ, ਜਿਸ ਤਹਿਤ ਇਹ ਵਿਸ਼ਵ ਪੱਧਰੀ ਬਿਲਡਿੰਗ ਪ੍ਰੋਡਕਟਸ ਅਤੇ ਸਰਵਿਸੇਜ ਦੇਣ ਦੀ ਦਿਸ਼ਾ ਵਿੱਚ ਅੱਗੇ ਵਧ ਰਹੀ ਹੈ। ਇਸਦੇ ਨਾਲ ਹੀ ਬਿਰਲਾਨੂ ਬਿਲਡਿੰਗ ਪ੍ਰੋਡਕਟਸ ਸੈਕਟਰ ਵਿੱਚ ਵਿਸ਼ਵ ਪੱਧਰੀ ਪ੍ਰੋਡਕਟਸ ਅਤੇ ਸਰਵਿਸੇਜ ਪ੍ਰਦਾਨ ਕਰਨ ਦਾ ਦਾਇਰਾ ਵੀ ਵਧਾ ਰਹੀ ਹੈ। ਕੰਪਨੀ ਦੇ ਭਾਰਤ ਅਤੇ ਯੂਰਪ ਵਿੱਚ 32 ਮੈਨਿਊਫੈਕਚਰਿੰਗ ਪਲਾਂਟਸ ਹਨ­ ਅਤੇ ਦੁਨੀਆਂ ਦੇ 80 ਤੋਂ ਜ਼ਿਆਦਾ ਦੇਸ਼ਾਂ ਵਿੱਚ ਇਸਦੇ ਗਾਹਕ ਅਤੇ ਪਾਰਟਨਰਸ ਹਨ।

ਅਵੰਤੀ ਬਿਰਲਾ, ਪ੍ਰੈਸੀਡੈਂਟ, ਬਿਰਲਾਨੂ ਨੇ ਕਿਹਾ ਕਿ ‘‘ਸਾਡੀ ਨਵੀਂ ਪਹਿਚਾਣ, ਬਿਰਲਾਨੂ, ਸਾਡੀ ਕੰਪਨੀ ਦੀ ਬੇਸਿਕ ਵੈਲਊਜ-ਹਮੇਸ਼ਾ ਅੱਗੇ ਵਧਣ ਲਈ ਤਤਪਰ, ਨੂੰ ਦਰਸ਼ਾਉਂਦੀ ਹੈ। ਅਸੀਂ ਆਪਣੇ ਮੂਲ ਵਿੱਚ ਕੌਣ ਹਾਂ। ਅਸੀਂ ਇਸ ਕਾਰੋਬਾਰ ਵਿੱਚ ਹਾਂ ਕਿਉਂਕਿ ਅਸੀਂ ਕੁਆਲਟੀ, ਇਨੋਵੇਸ਼ਨ ਅਤੇ ਅਜਿਹੀਆਂ ਚੀਜ਼ਾਂ ਬਣਾਉਣ ਵਿੱਚ ਵਿਸ਼ਵਾਸ ਕਰਦੇ ਹਾਂ ਜੋ ਲੰਬੇ ਸਮੇਂ ਤੱਕ ਕੰਮ ਕਰਨ ਵਿੱਚ ਸਮਰੱਥ ਅਤੇ ਮਜ਼ਬੂਤ ਹਨ। ਜਿੰਨਾਂ ਲੋਕਾਂ ਲਈ ਅਸੀਂ ਸਰਵਿਸੇਜ ਅਤੇ ਪ੍ਰੋਡਕਟਸ ਨੂੰ ਉਪਲਬੱਧ ਕਰਵਾਉਂਦੇ ਹਾਂ, ਚਾਹੇ ਉਹ ਹੋਮ-ਓਨਰਸ ਹੋਣ, ਬਿਲਡਰਸ ਜਾਂ ਡਿਜ਼ਾਈਨਰ­ ਉਹ ਹੀ ਸਾਡੇ ਹਰ ਕਾਰੋਬਾਰ ਦੇ ਮੂਲ ਵਿੱਚ ਹਨ। ਬਿਹਤਰ ਕੰਸਟ੍ਰਕਸ਼ਨ ਸਮਗਰੀ ਦਾ ਨਿਰਮਾਣ ਹੋਵੇ, ਸਸਟੇਨੇਬਿਲੀਟੀ ਵਿੱਚ ਸੁਧਾਰ ਹੋਵੇ, ਜਾਂ ਕੰਸਟ੍ਰਕਸ਼ਨ ਦੇ ਖੇਤਰ ਵਿੱਚ ਨਵੇਂ ਆਈਡੀਆਜ ਨੂੰ ਸ਼ਾਮਿਲ ਕਰਨਾ ਹੋਵੇ, ਅਸੀਂ ਅਜਿਹੀਆਂ ਇਨੋਵੇਟਿਵ ਬਿਲਡਿੰਗਸ ਅਤੇ ਸਟ੍ਰਕਚਰਡ ਤਿਆਰ ਕਰ ਰਹੇ ਹਨ ਜੋ ਸਮੇਂ ਦੀ ਕਸੌਟੀ ’ਤੇ ਖਰੇ ਉੱਤਰਦੇ ਹਨ।’’

ਅਕਸ਼ਤ ਸੇਠ, ਮੈਨੇਜਿੰਗ ਡਾਇਰੈਕਟਰ ਅਤੇ ਸੀਈਓ, ਬਿਰਲਾਨੂ ਨੇ ਕਿਹਾ ਕਿ ‘‘ਅਸੀਂ ਹਮੇਸ਼ਾ ਤੋਂ ਹਾਈ ਕੁਆਲਟੀ ਸਸਟੇਨੇਬਲ ਕੰਸਟ੍ਰਕਸ਼ਨ ਸਮਗਰੀ ਉਪਲਬੱਧ ਕਰਵਾਉਣ ’ਤੇ ਜ਼ੋਰ ਦਿੰਦੇ ਆਏ ਹਨ: ਇਨ੍ਹਾਂ ਵਿੱਚ ਅਜਿਹੇ ਪਾਈਪ, ਕੰਸਟ੍ਰਕਸ਼ਨ ਕੈਮੀਕਲਸ, ਪੁੱਟੀ, ਰੂਫ, ਵਾੱਲ ਅਤੇ ਫਲੋਰ ਸ਼ਾਮਿਲ ਹਨ ਜੋ ਮਾਡਰਨ ਕੰਸਟ੍ਰਕਸ਼ਨ ਦੀਆਂ ਲੋੜ੍ਹਾਂ ਨੂੰ ਪੂਰਾ ਕਰਦੇ ਹਨ। ਅਸੀਂ ਇਸ ਖੇਤਰ ਵਿੱਚ ਆਪਣੇ ਯਤਨਾਂ ਨੂੰ ਹੋਰ ਮਜ਼ਬੂਤ ਬਣਾਉਣ ਦਾ ਇਰਾਦਾ ਰੱਖਦੇ ਹਾਂ। ਅਸੀਂ ਯੂ.ਪੀ.ਵੀ.ਸੀ ਪਾਈਪ ਨਿਰਮਾਣ ਦੇ ਖੇਤਰ ਵਿੱਚ, ਭਾਰੀ ਧਾਤੂਆਂ ਦੇ ਸਥਾਨ ’ਤੇ , ਭਾਰਤ ਦੇ ਇੰਡਸਟਰੀ ਸੈਕਟਰ ਵਿੱਚ ਪਹਿਲੀ ਵਾਰ ਆਰਗੇਨਿਕ ਬੇਸਡ ਸਟੇਬਲਾਈਜ਼ਰਸ (ਓ.ਬੀ.ਐੱਸ) ਨੂੰ ਪੇਸ਼ ਕੀਤਾ ਹੈ। ਅਸੀਂ ਇਸ ਸਾਲ ਪਟਨਾ ਵਿੱਚ ਆਪਣੀ ਗ੍ਰੀਨਫੀਲਡ ਇਕਾਈ ਸਥਾਪਿਤ ਕਰਕੇ ਓ.ਪੀ.ਵੀ.ਸੀ ਪਾਈਪ ਦੇ ਖੇਤਰ ਵਿੱਚ ਆਪਣੀ ਪੈਠ ਬਣਾਵਾਂਗੇ। ਅਸੀਂ ਚੇਨਈ ਵਿੱਚ ਆਪਣੀ ਏ.ਏਸੀ ਬਲਾਕ ਸਮਰੱਥਾ ਨੂੰ ਦੁਗਣਾ ਕਰਕੇ 4 ਲੱਖ ਕਊਬਿਕ ਮੀਟਰ ਪ੍ਰਤੀ ਸਾਲ ਕਰ

ਦਿੱਤਾ ਹੈ, ਜਿਸ ਨਾਲ ਇਹ ਦੇਸ਼ ਦੇ ਸਭ ਤੋਂ ਵੱਡੇ ਪਲਾਂਟਸ ਵਿੱਚੋਂ ਇੱਕ ਬਣ ਗਿਆ ਹੈ। ਇਸਦੇ ਨਾਲ ਹੀ ਘਰ ਅਤੇ ਇੰਟੀਰੀਅਲ ਸਪੇਸ ਵਿੱਚ ਆਪਣੇ ਵਿਸਥਾਰ ਨੂੰ ਜਾਰੀ ਰੱਖਦੇ ਹੋਏ­ ਅਸੀਂ ਆਪਣੇ ਗਲੋਬਲ ਪ੍ਰੀਮੀਅਮ ਫਲੋਰਿੰਗ ਬ੍ਰਾਂਡ ਪੈਰਾਡੋਰ ਨੂੰ ਭਾਰਤ ਵਿੱਚ ਲਿਆਉਣ ਦਾ ਇਰਾਦਾ ਰੱਖਦੇ ਹਾਂ।’’

ਅਕਸ਼ਤ ਸੇਠ, ਨੇ ਕਿਹਾ ਕਿ ‘‘ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਟ੍ਰਾਈਸਿਟੀ ਸਾਡੇ ਪ੍ਰੋਡਕਟਸ ਦੇ ਵਿਸਤਿ੍ਰਤ ਅਤੇ ਵਿਸ਼ਾਲ ਪੋਰਟਫੋਲੀਓ ਦੇ ਲਈ ਇੱਕ ਫੋਕਸ ਮਾਰਕੀਟ ਬਣੀ ਹੋਈ ਹੈ। ਕਿਉਂਕਿ ਇਹ ਏਰੀਆ ਰੀਅਲ ਅਸਟੇਟ, ਕੰਸਟ੍ਰਕਸ਼ਨ ਅਤੇ ਬੇਸਿਕ ਇੰਫ੍ਰਾਸਟ੍ਰਕਚਰ ਵਿੱਚ ਨਿਵੇਸ਼ ਦੁਆਰਾ ਸੰਚਾਲਿਤ ਗੋ੍ਰਥ ਦੀ ਤੇਜ਼ ਲੇਨ ਵਿੱਚ ਲਗਾਤਾਰ ਬਣਿਆ ਰਹਿਣ ਦਾ ਵਾਅਦਾ ਕਰਦਾ ਹੈ, ਇਸ ਲਈ ਬਿਰਲਾਨੂ ਤੇਜ਼, ਮਜ਼ਬੂਤ ਅਤੇ ਜ਼ਿਆਦਾ ਸਸਟੇਨੇਬਲ ਬਿਲਡਿੰਗ ਸਲਿਊਸ਼ੰਸ ਦੇਣ ਲਈ ਵਚਨਬੱਧ ਹੈ।’’

ਸਾਡੇ ਸਟੈਂਡਆਊਟ ਆਫਰਿੰਗ ਵਿੱਚ ਬਿਰਲਾਨੂ ਲੀਕਪਰੂਫ ਪਾਈਪਸ ਹਨ, ਜੋ ਵਾਟਰ ਮੈਨੇਜਮੈਂਟ ਸਲਿਊਸ਼ੰਸ ਦੀ ਇੱਕ ਐਡਵਾਂਸਡ ਰੇਂਜ ਹੈ। ਟਰੂਫਿਟ ਤਕਨਾਲੋਜੀ ਦੇ ਨਾਲ ਵਿਕਸਿਤ, ਇਹ ਪਾਈਪ ਜ਼ੀਰੋ ਲੀਕੇਜ ਅਤੇ ਬਿਹਤਰ ਜੁਆਇੰਟ ਸਟ੍ਰੈਂਥ ਵੀ ਯਕੀਨੀ ਕਰਦੇ ਹਨ, ਜੋ ਪਰਫਾਰਮੈਂਸ ਦੇ ਨਵੇਂ ਸਟੈਂਡਰਡਸ ਸਥਾਪਿਤ ਕਰਦੇ ਹਨ। ਅਸੀਂ ਆਲ ਇੰਡੀਆ ਲੇਵਲ ’ਤੇ 70% ਤੋਂ ਜ਼ਿਆਦਾ ਸਾਲ-ਦਰ-ਸਾਲ ਦੀ ਪ੍ਰਭਾਵਸ਼ਾਲੀ ਵਾਲਯੂਮ ਗ੍ਰੋਥ ਅਤੇ 2024 ਵਿੱਚ ਪਟਨਾ ਵਿੱਚ ਪਾਈਪ ਦੇ ਟਾਪਲਾਈਨ ਬ੍ਰਾਂਡ ਦੇ ਨਿਰਮਾਤਾ ਕ੍ਰੇਸਟੀਆ ਪਾਲੀਟੇਕ ਵਰਗੇ ਮਹਤੱਵਪੂਰਨ ਟੇਕਓਵਰਸ ਦੇ ਆਧਾਰ ’ਤੇ ਪਾਈਪ ਕੈਟੇਗਰੀ ਵਿੱਚ ਆਪਣੀਆਂ ਯੋਜਨਾਵਾਂ ਨੂੰ ਲਗਾਤਾਰ ਅੱਗੇ ਵਧਾ ਰਹੇ ਹਨ। ਇਨ੍ਹਾਂ ਦੀ ਸਫਲਤਾ ਨੂੰ ਲੈ ਕੇ ਵੀ ਸਾਨੂੰ ਪੂਰਾ ਭਰੋਸਾ ਹੈ। ਸਾਡੇ ਪਾਈਪ ਦਾ ਉਪਯੋਗ ਜਲ ਜੀਵਨ ਮਿਸ਼ਨ ਵਿੱਚ ਵੀ ਕੀਤਾ ਗਿਆ ਹੈ, ਜਿਸਦਾ ਪ੍ਰਭਾਵ 3 ਲੱਖ ਤੋਂ ਜ਼ਿਆਦਾ ਘਰਾਂ ’ਤੇ ਪਿਆ ਹੈ।’’

ਇਮਾਨਦਾਰੀ, ਸਹਿਯੋਗ ਅਤੇ ਐਕਸੀਲੈਂਸ­ ਕੰਪਨੀ ਅਤੇ ਬ੍ਰਾਂਡ ਦੇ ਮੂਲ ਵਿੱਚ ਹੈ। ਬਿਰਲਾਨੂ, ਇੰਡਸਟਰੀ ਦੇ ਮਾਪਦੰਡਾਂ ਨੂੰ ਫਿਰ ਤੋਂ ਡਿਫਾਈਨ ਕਰਨ ਅਤੇ ਪੌਜੀਟਿਵ ਅਤੇ ਸਾਰਥਕ ਇੰਮਪੈਕਟ ਪੈਦਾ ਕਰਨ ਲਈ ਤਿਆਰ ਹੈ। ਬਿਰਲਾਨੂ ਸਿਰਫ ਇੱਕ ਨਾਮ ਤੋਂ ਕਿਤੇ ਜ਼ਿਆਦਾ ਵਧ ਕੇ ਹੈ ਅਤੇ ਕੰਪਨੀ ਭਵਿੱਖ ਦੇ ਨਿਰਮਾਣ ਵਿੱਚ ਇੱਕ ਭਰੋਸੇਮੰਦ ਪਾਰਟਨਰ ਬਣਨ ਲਈ ਇੱਕ ਨਵੇਂ ਉਦੇਸ਼ ਅਤੇ ਵਚਨਬੱਧਤਾ ਦਾ ਸਮਰਥੱਨ ਕਰਦੀ ਹੈ। ਜਿਵੇਂ-ਜਿਵੇਂ ਦੁਨੀਆਂ ਵਿਕਸਿਤ ਹੁੰਦੀ ਹੈ, ਬਿਰਲਾਨੂ ਉਨ੍ਹਾਂ ਥਾਵਾਂ ਨੂੰ ਅਕਾਰ ਦੇਣ ਲਈ ਵਚਨਬੱਧ ਹੈ, ਜਿੱਥੇ ਜੀਵਨ ਅਕਾਰ ਲੈਂਦਾ ਹੈ ਅਤੇ ਖੂਬਸੂਰਤ ਅਤੇ ਸ਼ਾਨਦਾਰ ਡਿਜ਼ਾਈਨ ਨੂੰ ਪ੍ਰੇਰਿਤ ਕਰਦਾ ਹੈ।

By Gurpreet Singh

Leave a Reply

Your email address will not be published. Required fields are marked *