ਗੜ੍ਹਸ਼ੰਕਰ -ਗੜ੍ਹਸ਼ੰਕਰ ਪੁਲਸ ਨੇ 5 ਲੋਕਾਂ ਦੇ ਖ਼ਿਲਾਫ਼ ਬੀ. ਐੱਨ. ਐੱਸ. ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ। ਐੱਸ. ਆਈ. ਹਰਮੇਸ਼ ਕੁਮਾਰ ਥਾਣਾ ਨੂਰਪੁਰ ਬੇਦੀ ਦੇ ਬਿਆਨ ਮੁਤਾਬਕ ਕਿ ਉਹ 2024 ਦੇ ਕੇਸ ਵਿਚ ਨਾਮਜ਼ਦ ਦੀ ਤਲਾਸ਼ ਵਿਚ ਆਏ ਤਾਂ ਉਨ੍ਹਾਂ ’ਤੇ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਇਸ ਦੋਸ਼ ਹੇਠ 5 ਲੋਕਾਂ ਖ਼ਿਲਾਫ਼ ਧਾਰਾ 121(1),132,221,3(5) ਬੀ. ਐੱਨ. ਐੱਸ. ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ।
ਅਪਣੇ ਬਿਆਨ ਵਿਚ ਐੱਸ. ਆਈ. ਹਰਮੇਸ਼ ਕੁਮਾਰ ਨੇ ਦੱਸਿਆ ਕਿ ਉਹ 12 ਸਤੰਬਰ 2024 ਨੂੰ ਧਾਰਾ 303 (2),317(2) ਬੀ. ਐੱਨ. ਐੱਸ. ਐਕਟ ਅਧੀਨ ਦਰਜ ਕੇਸ ਵਿਚ ਨਾਮਜ਼ਦ ਸਿਕੰਦਰ ਪੁੱਤਰ ਦਿਲਬਰ ਵਾਸੀ ਚੱਕ ਫੁਲੂ ਥਾਣਾ ਗੜ੍ਹਸ਼ੰਕਰ ਦੀ ਤਲਾਸ਼ ’ਚ ਗੜ੍ਹਸ਼ੰਕਰ ਆਏ ਸਨ ਤਾਂ ਸਿਕੰਦਰ ਸਾਨੂੰ ਸ੍ਰੀ ਆਨੰਦਪੁਰ ਸਾਹਿਬ ਚੌਂਕ ਨੇੜੇ ਇਕ ਮੀਟ ਦੀ ਦੁਕਾਨ ’ਤੇ ਮਿਲ ਗਿਆ। ਐੱਸ. ਆਈ. ਹਰਮੇਸ਼ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਉਕਤ ਵਿਅਕਤੀ ਨੂੰ ਦਰਜ ਕੇਸ ਤੋਂ ਜਾਣੂ ਕਰਵਾ ਰਹੇ ਸਨ ਤਾਂ ਸਿਕੰਦਰ, ਉਸ ਦਾ ਚਾਚਾ ਬਲਵਿੰਦਰ ਰਾਮ, ਰਮੀ ਅਤੇ ਦੋ ਹੋਰ ਵਿਅਕਤੀਆਂ ਨੇ ਉਨ੍ਹਾਂ ਤੇ ’ਤੇ ਮੀਟ ਕੱਟਣ ਵਾਲੇ ਹਥਿਆਰ ਨਾਲ ਹਮਲਾ ਕਰ ਦਿੱਤਾ।
ਉਸ ਨੇ ਦੱਸਿਆ ਕਿ ਇਨ੍ਹਾਂ ਨ੍ਹੇ ਸਾਡੇ ਨਾਲ ਮਾਰਕੁੱਟ ਕੀਤੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਏ। ਉਨ੍ਹਾਂ ਮੰਗ ਕੀਤੀ ਸੀ ਕਿ ਉਕਤ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਬਿਆਨ ‘ਤੇ ਥਾਣਾ ਗੜ੍ਹਸ਼ੰਕਰ ਵਿਖੇ ਸਿਕੰਦਰ ਪੁੱਤਰ ਦਿਲਬਰ, ਬਲਵਿੰਦਰ ਰਾਮ ਪੁੱਤਰ ਮੇਹਰ ਚੰਦ ਵਾਸੀ ਚੱਕ ਫੁਲੂ, ਰਮੀ ਅਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।