ਨੁਸਰਤ ਭਰੂਚਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਇਜ਼ਰਾਈਲ ਤੋਂ ਆਪਣੀ ਸੁਰੱਖਿਅਤ ਵਾਪਸੀ ਲਈ ਕੀਤਾ ਧੰਨਵਾਦ

ਨਵੀਂ ਦਿੱਲੀ – ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਨੇ ਹਾਲ ਹੀ ਵਿੱਚ ਦਿੱਲੀ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ।

ਇਸ ਪ੍ਰੋਗਰਾਮ ਵਿੱਚ, ਨੁਸਰਤ ਭਰੂਚਾ ਨੇ ਭਾਰਤੀ ਸਿਨੇਮਾ ਦੇ ਬਦਲਦੇ ਰੂਪ ਬਾਰੇ ਆਪਣੇ ਵਿਚਾਰ ਬਹੁਤ ਹੀ ਗਰਮਜੋਸ਼ੀ ਅਤੇ ਸਮਝ ਨਾਲ ਪ੍ਰਗਟ ਕੀਤੇ। ਇਸ ਮੌਕੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਵਿਸ਼ੇਸ਼ ਮੁਲਾਕਾਤ ਕੀਤੀ। ਉਨ੍ਹਾਂ ਨੇ ਇਜ਼ਰਾਈਲ ਸੰਘਰਸ਼ ਦੌਰਾਨ ਆਪਣੀ ਅਤੇ ਹੋਰ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਵਿੱਚ ਮਦਦ ਕਰਨ ਲਈ ਪੀ.ਐੱਮ. ਮੋਦੀ ਦਾ ਨਿੱਜੀ ਤੌਰ ‘ਤੇ ਧੰਨਵਾਦ ਕੀਤਾ।

ਇਸ ਮੁਲਾਕਾਤ ਦੌਰਾਨ ਦੋਵਾਂ ਵਿਚਕਾਰ ਹਲਕੀ ਜਿਹੀ ਗੱਲਬਾਤ ਵੀ ਹੋਈ। ਨੁਸਰਤ ਨੇ ਪੀ.ਐੱਮ ਨੂੰ ਕਿਹਾ, ਮੈਂ ਬਸ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਸੀ। ਜਦੋਂ ਮੋਦੀ ਨੇ ਪੁੱਛਿਆ ਕਿ ਕੀ ਉਹ ਗੁਜਰਾਤੀ ਬੋਲ ਸਕਦੀ ਹੈ, ਤਾਂ ਨੁਸਰਤ ਨੇ ਜਵਾਬ ਦਿੱਤਾ, “ਮੈਂ ਵਡੋਦਰਾ ਤੋਂ ਹਾਂ ਅਤੇ ਮੈਂ ਇੱਕ ਗੁਜਰਾਤੀ ਹਾਂ। ਨੁਸਰਤ ਆਪਣੀ ਆਉਣ ਵਾਲੀ ਫਿਲਮ ‘ਛੋਰੀ 2’ ਦੀ ਤਿਆਰੀ ਕਰ ਰਹੀ ਹੈ, ਜੋ 11 ਅਪ੍ਰੈਲ ਯਾਨੀ ਅੱਜ ਰਿਲੀਜ਼ ਹੋ ਰਹੀ ਹੈ।

By Rajeev Sharma

Leave a Reply

Your email address will not be published. Required fields are marked *