ਡੇਰਾਬੱਸੀ ‘ਚ ਮਹਾਤਮਾ ਜੋਤਿਰਾਓ ਫੂਲੇ ਦੀ 197ਵੀਂ ਜਯੰਤੀ ਸਮਰਪਿਤ ਸਮਾਗਮ, ਵੱਡੀ ਗਿਣਤੀ ਲੋਕਾਂ ਨੇ ਦਿੱਤੀ ਸਰਧਾਂਜਲੀ

ਡੇਰਾਬੱਸੀ, 11 ਅਪਰੈਲ (ਗੁਰਪ੍ਰੀਤ ਸਿੰਘ) : ਮਹਾਨ ਸਮਾਜ ਸੁਧਾਰਕ ਮਹਾਤਮਾ ਜੋਤਿਰਾਓ ਫੂਲੇ ਦੀ 197ਵੀਂ ਜਯੰਤੀ ਮੌਕੇ ਰਾਮ ਮੰਦਰ ਡੇਰਾਬੱਸੀ ਵਿਖੇ ਵਿਸ਼ਾਲ ਸਮਾਗਮ ਕਰਵਾਇਆ ਗਿਆ। ਕਾਂਗਰਸ ਓਬੀਸੀ ਮੋਰਚਾ ਦੇ ਕੌਮੀ ਕੋਆਰਡੀਨੇਟਰ ਅਮਿਤ ਬਾਵਾ ਸੈਣੀ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿੱਚ ਮਹਾਤਮਾ ਫੂਲੇ ਦੇ ਵਿਚਾਰਾਂ ਤੇ ਉਨ੍ਹਾਂ ਦੇ ਸਮਾਜਿਕ ਨਿਆਂ ਅਤੇ ਔਰਤਾਂ ਦੇ ਹੱਕਾਂ ਲਈ ਕੀਤੇ ਸੰਘਰਸ਼ਾਂ ਨੂੰ ਯਾਦ ਕੀਤਾ ਗਿਆ।

ਇਸ ਮੌਕੇ ਮਹਾਤਮਾ ਜਿਓਤਿਬਾ ਫੂਲੇ ਦੇ ਜੀਵਨ ਨਾਲ ਜੁੜੀ ਯਾਦਾਂ ਨੂੰ ਤਾਜਾ ਕਰਦਿਆਂ ਉਨ੍ਹਾਂ ਦੇ ਸਮਾਜ ਨੂੰ ਦਿੱਤੇ ਯੋਗਦਾਨ ਦੀ ਚਰਚਾ ਕੀਤੀ ਗਈ ਅਮਿਤ ਬਾਵਾ ਨੇ ਸਮਾਗਮ ਵਿੱਚ ਬੋਲਦਿਆਂ ਮਹਾਤਮਾ ਫੂਲੇ ਦੇ ਸਮਾਜਿਕ ਨਿਆਂਏ ਅਤੇ ਔਰਤਾਂ ਦੀ ਭਲਾਈ ਲਈ ਕੀਤੇ ਕੰਮਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਦਿਖਾਏ ਰਾਹ ’ਤੇ ਚਲਣ ਦਾ ਪ੍ਰਣ ਲਿਆ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਐਨਐਸ.ਯੂ.ਆਈ. ਦੇ ਸੂਬਾ ਪ੍ਰਧਾਨ ਈਸ਼ਰਪ੍ਰੀਤ ਸਿੰਘ ਸਿੱਧੂ, ਪੰਜਾਬ ਓਬੀਸੀ ਵਿਭਾਗ ਦੇ ਚੇਅਰਮੈਨ ਰਾਜਬਕਸ਼ ਕੰਬੋਜ਼, ਪੰਜਾਬ ਕਾਂਗਰਸ ਕਮੇਟੀ ਦੇ ਬੁਲਾਰੇ ਹਰਦੀਪ ਸਿੰਘ ਕਿੰਗਰਾ, ਪਾਸਟਰ ਸੁਮਿਤ ਜੋਸ਼ੀ, ਸੈਣੀ ਯੂਥ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ, ਟਰੱਕ ਯੂਨੀਅਨ ਡੇਰਾਬੱਸੀ ਦੇ ਸਾਬਕਾ ਪ੍ਰਧਾਨ ਬਲਦੇਵ ਸਿੰਘ ਰੁੜਕੀ ਸਣੇ ਇਲਾਕੇ ਦੇ ਵੱਡੀ ਤਾਦਾਤ ਵਿੱਚ ਲੋਕ ਹਾਜ਼ਰ ਸਨ।

By Gurpreet Singh

Leave a Reply

Your email address will not be published. Required fields are marked *