ਨੈਸ਼ਨਲ ਟਾਈਮਜ਼ ਬਿਊਰੋ :- ਪੌਲੀਐਵ ਦੀ ਯੋਜਨਾ ਵਿਚ ਸਭ ਤੋਂ ਹੇਠਲੇ ਆਮਦਨ ਵਾਲੇ ਵਰਗ ਲਈ ਟੈਕਸ ਦਰ ਘਟਾਉਣਾ; ਇੱਕ ਮਿਲੀਅਨ ਡਾਲਰ ਤੋਂ ਘੱਟ ਕੀਮਤ ਵਾਲੇ ਨਵੇਂ ਘਰਾਂ ਅਤੇ ਕੈਨੇਡਾ ਵਿੱਚ ਬਣੇ ਵਾਹਨਾਂ ‘ਤੇ ਜੀਐੱਸਟੀ ਹਟਾਉਣਾ; ਮਿਉਂਸਿਪੈਲਟੀਆਂ ਨੂੰ ਇਮਾਰਤਾਂ ਨਾਲ ਸਬੰਧਤ ਫ਼ੀਸਾਂ ਘਟਾਉਣ ਲਈ ਪ੍ਰੋਤਸਾਹਨ ਦੇਣਾ; ਅਪਰੈਂਟਾਇਸਸ਼ਿਪ ਗ੍ਰਾਂਟ ਨੂੰ ਦੁਬਾਰਾ ਲਾਗੂ ਕਰਨਾ; ਅਤੇ ਐਲੂਮੀਨਮ, ਸਟੀਲ ਅਤੇ ਆਟੋ ਸੈਕਟਰਾਂ ਵਿੱਚ ਕੰਮ ਕਰਦੇ ਵਰਕਰਾਂ ਲਈ ਇੱਕ ਟੈਰਿਫ਼ ਸੁਰੱਖਿਆ ਫੰਡ ਬਣਾਉਣਾ ਸ਼ਾਮਲ ਹੈ।
ਪੌਲੀਐਵ ਨੇ ਕਿਹਾ ਕਿ ਇਹ ਨੀਤੀਆਂ — ਜਿਸ ਵਿਚ ਲਿਬਰਲ ਸਰਕਾਰ ਦੇ ਕਾਨੂੰਨਾਂ ਨੂੰ ਰੱਦ ਕਰਨਾ ਵੀ ਸ਼ਾਮਲ ਹੈ ਜਿਸਨੂੰ ਪੌਲੀਐਵ ‘ਸਰੋਤ-ਵਿਰੋਧੀ’ ਗਰਦਾਨਦੇ ਹਨ — ਅਗਲੇ ਪੰਜ ਸਾਲਾਂ ਵਿੱਚ ਸਾਡੀ GDP ਵਿੱਚ ਅੱਧਾ ਟ੍ਰਿਲੀਅਨ ਡਾਲਰ ਦਾ ਵਾਧਾ ਕਰਨਗੀਆਂ
।
ਪੌਲੀਐਵ ਦੇ ਅੱਜ ਦੇ ਐਲਾਨ ਵਿੱਚ ਨਵੀਆਂ ਚੀਜ਼ਾਂ ਸ਼ਾਮਲ ਨਹੀਂ ਹਨ। ਇਹ ਪਾਰਟੀ ਦੇ ਬਹੁਤ ਸਾਰੇ ਆਰਥਿਕ ਪਲਾਨਾਂ ਦਾ ਸੁਮੇਲ ਹੈ ਜਿਨ੍ਹਾਂ ਬਾਰੇ ਪਾਰਟੀ ਕਹਿੰਦੀ ਹੈ ਕਿ ਇਹਨਾਂ ਨਾਲ ਅਗਲੇ ਪੰਜ ਸਾਲਾਂ ਵਿੱਚ ਕੈਨੇਡਾ ਦੀ ਆਰਥਿਕ ਗਤੀਵਿਧੀ ਨੂੰ ਅੱਧਾ ਟ੍ਰਿਲੀਅਨ ਡਾਲਰ ਦਾ ਵਾਧਾ ਹੋਵੇਗਾ।