ਝੋਨੇ ਦੀ ਲੁਆਈ ਲਈ ਪੰਜਾਬ ਤਿੰਨ ਜ਼ੋਨਾਂ ‘ਚ ਵੰਡਿਆ, 1 ਤੋਂ 9 ਜੂਨ ਤੱਕ ਲਾਗੂ ਹੋਵੇਗੀ ਨਵੀਂ ਯੋਜਨਾ: ਭਗਵੰਤ ਮਾਨ

ਪਾਣੀ ਦੀ ਬਚਤ ਅਤੇ ਬਿਜਲੀ ਬੋਝ ਘਟਾਉਣ ਵੱਲ ਸਰਕਾਰ ਦਾ ਐਲਾਨ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਸਾਨਾਂ ਨਾਲ ਹੋਈ ਇਕ ਮਹੱਤਵਪੂਰਨ ਮੁਲਾਕਾਤ ਦੌਰਾਨ ਰਾਜ ਵਿਚ ਝੋਨੇ ਦੀ ਲੁਆਈ ਦੀ ਨਵੀਂ ਯੋਜਨਾ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਪਾਣੀ ਦੀ ਬਚਤ ਅਤੇ ਬਿਜਲੀ ‘ਤੇ ਪੈਂਦੇ ਬੋਝ ਨੂੰ ਘਟਾਉਣ ਲਈ ਸੂਬੇ ਨੂੰ ਤਿੰਨ ਜ਼ੋਨਾਂ ਵਿੱਚ ਵੰਡ ਕੇ ਤਰੀਕਾਂ ਵੱਖ-ਵੱਖ ਕੀਤੀਆਂ ਗਈਆਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਫਰੀਦਕੋਟ, ਬਠਿੰਡਾ, ਫਿਰੋਜ਼ਪੁਰ, ਫਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ 1 ਜੂਨ, ਗੁਰਦਾਸਪੁਰ, ਅੰਮ੍ਰਿਤਸਰ, ਮੋਹਾਲੀ ਆਦਿ ‘ਚ 5 ਜੂਨ ਅਤੇ ਬਾਕੀ ਜ਼ਿਲ੍ਹਿਆਂ ਵਿੱਚ 9 ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਹੋਏਗੀ।

ਭਗਵੰਤ ਮਾਨ ਨੇ ਕਿਹਾ, “ਪੰਜਾਬ ਦੇਸ਼ ਦਾ ਅੰਨਦਾਤਾ ਹੈ, ਪਰ ਸਿਰਫ 70 ਦਿਨਾਂ ਦੇ ਝੋਨੇ ਦੇ ਸੀਜ਼ਨ ‘ਚ ਅਸੀਂ ਨੌਂ ਗੋਬਿੰਦ ਸਾਗਰ ਝੀਲਾਂ ਦੇ ਬਰਾਬਰ ਪਾਣੀ ਵਰਤ ਜਾਂਦੇ ਹਾਂ। ਇਹ ਸਾਡੀ ਹੋਂਦ ਲਈ ਚਿਤਾ ਜਣਕ ਹੈ।” ਉਨ੍ਹਾਂ ਦੱਸਿਆ ਕਿ ਇੱਕ ਕਿਲੋ ਝੋਨਾ ਉਗਾਉਣ ਲਈ ਲਗਪਗ 4000 ਲੀਟਰ ਪਾਣੀ ਲੋੜੀਂਦਾ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਵੱਡਾ ਖ਼ਤਰਾ ਹੈ।ਉਨ੍ਹਾਂ ਵਧੇਰੇ ਦੱਸਿਆ ਕਿ ਝੋਨੇ ਦੀ ਪੂਸਾ 44 ਕਿਸਮ ‘ਤੇ ਪਾਬੰਦੀ ਲਗਾਉਣ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ, ਕਿਉਂਕਿ ਇਹ ਕਿਸਮ ਬਹੁਤ ਵੱਧ ਪਾਣੀ ਤੇ ਵਧੇਰੇ ਪਰਾਲੀ ਪੈਦਾ ਕਰਦੀ ਹੈ।

ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਨਵੀਂ ਨੀਤੀ ਦੇ ਨਾਲ ਝੋਨੇ ਦੀ ਮੌਸਮੀ ਕਾਸ਼ਤ ਨੂੰ ਸੁਚੱਜਾ ਬਣਾਇਆ ਜਾਵੇਗਾ, ਜਿਸ ਨਾਲ ਓਕੜ ਵਾਲੀਆਂ ਥਾਵਾਂ ‘ਚ ਵੀ ਬਿਜਲੀ ਦੀ ਸਪਲਾਈ ਨਿਯਮਤ ਬਣੇਗੀ।

ਉਨ੍ਹਾਂ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵੱਲ ਧਿਆਨ ਨਹੀਂ ਦਿੱਤਾ, ਪਰ ਆਪ ਸਰਕਾਰ ਨੇ ਹੁਣ ਤੱਕ 75 ਫੀਸਦੀ ਨਹਿਰੀ ਪਾਣੀ ਦੀ ਵਰਤੋਂ ਯਕੀਨੀ ਬਣਾਈ ਹੈ।ਮੁੱਖ ਮੰਤਰੀ ਨੇ ਸੂਬੇ ਦੇ ਕਿਸਾਨਾਂ ਨੂੰ ਬਾਸਮਤੀ ਵਰਗੀਆਂ ਫਸਲਾਂ ਵੱਲ ਮੋੜਨ ਦਾ ਸੱਦਾ ਦਿੰਦਿਆਂ ਭਰੋਸਾ ਦਿੱਤਾ ਕਿ ਸਰਕਾਰ ਉਨ੍ਹਾਂ ਨੂੰ ਉਚਿਤ ਕੀਮਤ ਤੇ ਮਾਰਕੀਟਿੰਗ ਮੁਹੱਈਆ ਕਰਵਾਏਗੀ। ਸਭ ਤੋਂ ਅਹੰਕਾਰ ਵਾਲੀ ਗੱਲ ਇਹ ਸੀ ਕਿ ਉਨ੍ਹਾਂ ਕਿਹਾ ਕਿ ਇਹ ਨਵਾਂ ਫੈਸਲਾ ਸਿਰਫ ਨੀਤੀ ਨਹੀਂ, ਸੂਬੇ ਦੀ ਹਕੀਕਤ ਨੂੰ ਬਚਾਉਣ ਲਈ ਇੱਕ ਜ਼ਰੂਰੀ ਕਦਮ ਹੈ।

By Gurpreet Singh

Leave a Reply

Your email address will not be published. Required fields are marked *