ਵਟਸਐਪ ਡਾਊਨ: ਦੁਨੀਆ ਭਰ ਵਿਚ ਮੈਸੇਜਿੰਗ ਸਰਵਿਸ ਠੱਪ, ਲੋਕ ਪਰੈਸ਼ਾਨ

ਨੈਸ਼ਨਲ ਟਾਈਮਜ਼ ਬਿਊਰੋ :- ਅੱਜ ਸ਼ਾਮ ਨੂੰ ਵਟਸਐਪ ਦੀ ਸਰਵਿਸ ਅਚਾਨਕ ਠੱਪ ਹੋਣ ਕਾਰਨ ਲੱਖਾਂ ਯੂਜ਼ਰਾਂ ਨੂੰ ਮੈਸੇਜ ਭੇਜਣ ‘ਚ ਮੁਸ਼ਕਲ ਆ ਰਹੀ ਹੈ। ਇਹ ਤਕਨੀਕੀ ਖਲਲ ਕੇਵਲ ਮੋਬਾਈਲ ਐਪ ਤੱਕ ਸੀਮਿਤ ਨਹੀਂ ਰਹੀ, ਸਗੋਂ ਵਟਸਐਪ ਵੈੱਬ ਵੀ ਪ੍ਰਭਾਵਿਤ ਹੋਇਆ।

ਡਾਊਨ ਡਿਟੈਕਟਰ ਵੈੱਬਸਾਈਟ ਦੇ ਅੰਕੜਿਆਂ ਮੁਤਾਬਕ, ਭਾਰਤ ਵਿੱਚ ਹੀ 900 ਤੋਂ ਵੱਧ ਯੂਜ਼ਰਾਂ ਨੇ ਵਟਸਐਪ ਨਾਲ ਜੁੜੀਆਂ ਸਮੱਸਿਆਵਾਂ ਦੀ ਸ਼ਿਕਾਇਤ ਦਰਜ ਕਰਵਾਈ। ਇਨ੍ਹਾਂ ਵਿੱਚੋਂ 90% ਤੋਂ ਵੱਧ ਯੂਜ਼ਰਾਂ ਨੇ ਮੈਸੇਜ ਨਾ ਭੇਜੇ ਜਾਣ ਦੀ ਗੰਭੀਰ ਸਮੱਸਿਆ ਸਾਹਮਣੀ ਆਉਣ ਦੀ ਗੱਲ ਕੀਤੀ। ਬਾਕੀ ਰਿਪੋਰਟਾਂ ਵਿੱਚ ਸਰਵਰ ਕਨੈਕਸ਼ਨ ਅਤੇ ਐਪ ਕਰੈਸ਼ ਹੋਣ ਦੀ ਵੀ ਗੱਲ ਕੀਤੀ ਗਈ।

ਵਟਸਐਪ ਦੇ ਮਾਲਕਾਨਾ ਹੱਕ ਵਾਲੀ ਕੰਪਨੀ ਮੈਟਾ ਵਲੋਂ ਹਾਲੇ ਤੱਕ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਹੋਇਆ। ਟਾਈਮਜ਼ ਆਫ ਇੰਡੀਆ ਦੀ ਟੈਕਨੋਲੋਜੀ ਟੀਮ ਨੇ ਵੀ ਇਸ ਗੜਬੜ ਦੀ ਪੁਸ਼ਟੀ ਕੀਤੀ ਹੈ।ਦੁਨੀਆ ਭਰ ਵਿਚ ਲਗਭਗ 1,000 ਰਿਪੋਰਟਾਂ ਮਿਲੀਆਂ ਹਨ, ਜਿੱਥੇ 91% ਯੂਜ਼ਰਾਂ ਨੇ ਮੈਸੇਜ ਭੇਜਣ ਦੀ ਸਮੱਸਿਆ, 6% ਨੇ ਐਪ ਖਰਾਬ ਹੋਣ ਅਤੇ 3% ਨੇ ਮੈਸੇਜ ਨਾ ਮਿਲਣ ਦੀ ਸ਼ਿਕਾਇਤ ਕੀਤੀ ਹੈ।ਵਟਸਐਪ ਡਾਊਨ ਹੋਣ ਦੇ ਨਾਲ ਹੀ ਸੋਸ਼ਲ ਮੀਡੀਆ ਉੱਤੇ ਮੀਮਾਂ ਦੀ ਬਾਰਿਸ਼ ਸ਼ੁਰੂ ਹੋ ਗਈ। ਲੋਕ ਟਵਿੱਟਰ ਵੱਲ ਦੌੜ ਪਏ ਤਾਂ ਜੋ ਪਤਾ ਲੱਗ ਸਕੇ ਕਿ ਕੀ ਸਿਰਫ ਉਨ੍ਹਾਂ ਕੋਲ ਹੀ ਸਮੱਸਿਆ ਆ ਰਹੀ ਹੈ ਜਾਂ ਇਹ ਗਲੋਬਲ ਆਉਟੇਜ ਹੈ।

ਜੇਕਰ ਤੁਸੀਂ ਵੀ ਵਟਸਐਪ ਵਰਤ ਨਹੀਂ ਪਾ ਰਹੇ, ਤਾਂ ਸਬਰ ਰੱਖੋ, ਇਹ ਤਕਨੀਕੀ ਖਲਲ ਜਲਦੀ ਠੀਕ ਹੋਣ ਦੀ ਉਮੀਦ ਹੈ ਤੇ ਕਈ ਕਈ ਜਗ੍ਹਾ ਠੀਕ ਹੋ ਚੁੱਕਾ ਹੈ।

By Gurpreet Singh

Leave a Reply

Your email address will not be published. Required fields are marked *