ਮਜੀਠਾ ਨੇੜੇ ਕਲੇਰ ਮਾਂਗਟ ਪੈਟਰੋਲ ਪੰਪ ‘ਤੇ ਅੰਨ੍ਹੇਵਾਹ ਫਾਇਰਿੰਗ, ਇਕ ਕਰਿੰਦੇ ਦੀ ਮੌਤ; ਦੋ ਗੰਭੀਰ ਜ਼ਖ਼ਮੀ

ਨੈਸ਼ਨਲ ਟਾਈਮਜ਼ ਬਿਊਰੋ :- ਮਜੀਠਾ ਨੇੜੇ ਪਿੰਡ ਕਲੇਰ ਮਾਂਗਟ ਵਿਖੇ ਭਾਰਤ ਪੈਟਰੋਲੀਅਮ ਦੇ ਪੈਟਰੋਲ ਪੰਪ ਉਪਰ ਅੱਜ ਦੇਰ ਰਾਤ ਅਣਪਛਾਤੇ ਵਿਅਕਤੀਆਂ ਵਲੋਂ ਕੀਤੀ ਅੰਨੇਵਾਹ ਫਾਇਰਿੰਗ ਦੌਰਾਨ ਪੰਪ ਦੇ ਇੱਕ ਕਰਿੰਦੇ ਗੌਤਮ ਦੀ ਛਾਤੀ ਉੱਪਰ ਗੋਲ਼ੀ ਲੱਗਣ ਨਾਲ ਉਸਦੀ ਮੌਤ ਹੋ ਗਈ, ਜਦਕਿ ਦੂਜੇ ਕਰਿੰਦੇ ਅਮਿਤ ਅਤੇ ਅਰਪਨ ਗੰਭੀਰ ਜ਼ਖ਼ਮੀ ਹੋਏ ਹਨ।

ਮੌਕੇ ਉੱਪਰ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਅਤੇ ਪੈਟ੍ਰੋਲ ਪੰਪ ਦੇ ਮਾਲਕ ਤਜਿੰਦਰ ਸਿੰਘ ਲਾਟੀ ਲੰਬਰਦਾਰ ਦੇ ਦਸ਼ਨ ਅਨੁਸਾਰ ਕੁੱਝ ਅਣਪਛਾਤੇ ਵਿਅਕਤੀ ਤੇਲ ਪਵਾਉਣ ਵਾਸਤੇ ਪੰਪ ਤੇ ਆਏ ਤਾਂ ਅਤੇ ਤਾਂ ਪੰਪ ਬੰਦ ਸੀ ਜਿਸ ਕਰਕੇ ਕਰਿੰਦਿਆਂ ਨੇ ਤੇਲ ਪਾਉਣ ਤਾਂ ਇਨਕਾਰ ਕੀਤਾ ਜਿਸ ਤੇ ਅਨਪਛਾਤੇ ਵਿਅਕਤੀਆ ਵੱਲੋਂ ਅੰਨ੍ਹੇਵਾਹ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਨਾਲ ਗੌਤਮ ਵਾਸੀ ਯੂਪੀ ਦੀ ਛਾਤੀ ਉੱਪਰ ਗੋਲੀ ਲੱਗੀ ਜਿਸ ਦੀ ਹਸਪਤਾਲ ਜਾਂਦਿਆਂ ਮੌਤ ਹੋਣ ਗਈ। ਦੂਸਰਾ ਕਰਿੰਦਾ ਅਮਿਤ ਜਿਸਦੇ ਦੇ ਜਬਾੜੇ ਵਿਚ ਗੋਲੀ ਵੱਜੀ ਅਤੇ ਤੀਸਰਾ ਕਰਿੰਦਾ ਅਰਪਨ ਵੀ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ।ਇਸ ਦੌਰਾਨ ਡੀਐੱਸਪੀ ਮਜੀਠਾ ਅਮੋਲਕ ਸਿੰਘ ਅਤੇ ਐੱਸਐੱਚਓ ਮਜੀਠਾ ਪ੍ਰਭਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਮੌਕੇ ਤੇ ਆਕੇ ਸਾਰੀ ਸਤਿਥੀ ਦਾ ਜਾਇਜਾ ਲੇਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ, ਇਸ ਦੌਰਾਨ ਪੁੰਪ ਉੱਪਰ ਲੁੱਟ ਖੋਹ ਜਾਂ ਕਿਸੇ ਕਿਸੇ ਹੋਰ ਨੁਕਸਾਨ ਹੋਣ ਬਾਰੇ ਅਜੇ ਸਪੱਸ਼ਟ ਨਹੀਂ ਹੋ ਸਕਿਆ।

By Gurpreet Singh

Leave a Reply

Your email address will not be published. Required fields are marked *