ਨੈਸ਼ਨਲ ਟਾਈਮਜ਼ ਬਿਊਰੋ :- ਚੰਡੀਗੜ੍ਹ ਦੇ ਬਿਜਲੀ ਮਹਿਕਮੇ ਵੱਲੋਂ ਗਰਮੀਆਂ ਦੀ ਆਮਦ ਤੋਂ ਪਹਿਲਾਂ ਹੀ ਆਰਜ਼ੀ ਪ੍ਰਬੰਧ ਪੂਰੇ ਕਰਨੇ ਸ਼ੁਰੂ ਕਰ ਦਿੱਤੇ ਹਨ ਤਾਂ ਜੋ ਗਰਮੀ ਦੇ ਸੀਜ਼ਨ ਵਿੱਚ ਲੋਕਾਂ ਨੂੰ ਬਿਜਲੀ ਸਪਲਾਈ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸੇ ਦੇ ਚੱਲਦਿਆਂ 15 ਅਪਰੈਲ ਨੂੰ ਬਿਜਲੀ ਵਿਭਾਗ ਵੱਲੋਂ ਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਬਿਜਲੀ ਦੀਆਂ ਤਾਰਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ। ਇਸ ਕਰ ਕੇ ਸ਼ਹਿਰ ਦੇ ਇਕ ਦਰਜਨ ਦੇ ਕਰੀਬ ਸੈਕਟਰਾਂ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ। ਇਸ ਬਾਰੇ ਸੀਪੀਡੀਐੱਲ ਦੇ ਸਹਾਇਕ ਪਾਵਰ ਕੰਟਰੋਲਰ ਨੇ ਕਿਹਾ ਕਿ ਚੰਡੀਗੜ੍ਹ ਦੇ ਸੈਕਟਰ-7, 8, 19, 23, 24, 27, 30, 37, 39, 44, 50, ਮਨੀਮਾਜਰਾ ਟਾਊਨ, ਹੱਲੋਮਾਜਰਾ, ਬਰਡ ਪਾਰਕ, ਪਿੰਡ ਕੈਂਬਵਾਲਾ ਤੇ ਕਮਿਊਨਿਟੀ ਸੇਂਟਰ ਸੈਕਟਰ-37 ਵਿੱਚ ਸਵੇਰੇ 10 ਤੋਂ ਦੁਪਹਿਰ ਦੋ ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
ਚੰਡੀਗੜ੍ਹ ਦੇ ਦਰਜਨ ਸੈਕਟਰਾਂ ’ਚ ਬਿਜਲੀ ਬੰਦ ਰਹੇਗੀ
